ਚੰਡੀਗੜ੍ਹ ’ਚ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ’ਤੇ ਬੋਲਿਆ ਹਮਲਾ

ਚੰਡੀਗੜ੍ਹ ’ਚ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ’ਤੇ ਬੋਲਿਆ ਹਮਲਾ

ਚੰਡੀਗੜ੍ਹ :ਅੱਜ ਚੰਡੀਗੜ੍ਹ ਮੁੱਖ ਮੰਤਰੀ ਭਗਵੰਤ ਮਾਨ ਨਿਯੁਕਤੀ ਪੱਤਰ ਵੰਡ ਸਮਾਰੋਹ ਵਿੱਚ ਪਹੁੰਚੇ। ਇਸ ਸਮਾਗਮ ਵਿਚ ਵੱਖ-ਵੱਖ ਵਿਭਾਗਾਂ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਇਸ ਮੌਕੇ ਸੀਐਮ ਮਾਨ ਦੇ ਨਾਲ ਮੰਤਰੀ ਤਰੁਣ ਪ੍ਰੀਤ ਸੋਂਧ ਅਤੇ ਹਰਜੋਤ ਬੈਂਸ ਵੀ ਉਨ੍ਹਾਂ ਦੇ ਨਾਲ ਸਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਵਿਰੋਧੀਆਂ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਿਹੜੇ ਕਹਿੰਦੇ ਸੀ ਨੌਕਰੀਆਂ ਕਿਥੇ ਮਿਲੀਆਂ, ਉਹ ਅੱਜ ਇਥੇ ਆ ਕੇ ਵੇਖਣ ਲੈਣ।  ਉਨ੍ਹਾਂ ਕਿਹਾ ਕਿ ਅਸੀਂ 50,802 ਨੌਜਵਾਨਾਂ ਨੂੰ  ਨੌਕਰੀਆਂ ਦਿੱਤੀਆਂ ਹਨ ਅਤੇ ਸਾਰੀਆਂ ਕਾਨੂੰਨੀ ਅੜਚਨਾਂ ਦੂਰ ਕਰ ਕੇ ਨੌਕਰੀਆਂ ਦੇ ਰਹੇ ਹਾਂ। ਅਸੀਂ  497 ਨੌਜਵਾਨਾਂ ਨਵ ਨਿਯੁਕਤ ਨੂੰ ਦਿੱਤੇ ਨਿਯੁਕਤੀ ਪੱਤਰ ਵੰਡ ਰਹੇ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ  ਅਸੀਂ 5 ਵਿਭਾਗਾਂ ’ਚ ਵੱਖ-ਵੱਖ ਨੌਕਰੀਆਂ ਦਿੱਤੀਆਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਸੁਖਬੀਰ ਬਾਦਲ ’ਤੇ ਨਿਸ਼ਾਨਾ ਵੰਨ੍ਹਿਆ। ਉਨ੍ਹਾਂ ਕਿਹਾ ਕਿ  ਸੁਖਬੀਰ- ਜਾਖੜ ਦੇ ਹਾਸੇ ਮਜ਼ਾਕ ਨੂੰ ਬੇਸ਼ਰਮੀ ਦੱਸਦੇ ਹੋਏ ਕਿਹਾ ਕਿ  ਲੋਕ ਮਰਨ ਵਰਤ ’ਤੇ ਬੈਠੇ ਹਨ ਇਹ ਮਜ਼ੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਮੈਨੂੰ ਵਿਆਹਾਂ ’ਚ ਵੀ ਬੁਲਾਉਂਦੇ ਨਹੀਂ।