ਪ੍ਰਸਿੱਧ ਸਾਹਿਤਕਾਰ ਕਿਰਪਾਲ ਕਜ਼ਾਕ ਵਿਦਿਆਰਥੀਆਂ ਦੇ ਰੂਬਰੂ

ਪ੍ਰਸਿੱਧ ਸਾਹਿਤਕਾਰ ਕਿਰਪਾਲ ਕਜ਼ਾਕ ਵਿਦਿਆਰਥੀਆਂ ਦੇ ਰੂਬਰੂ

ਅੰਮ੍ਰਿਤਸਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਸਾਹਿਤ ਅਕਾਦੇਮੀ, ਨਵੀਂ ਦਿੱਲੀ ਵੱਲੋਂ ਉਪ-ਕੁਲਪਤੀ ਪ੍ਰੋਫ਼ੈਸਰ ਕਰਮਜੀਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਸੁਯੋਗ ਅਗਵਾਈ ਅਧੀਨ ਪੰਜਾਬੀ ਸਾਹਿਤ ਜਗਤ ਦੇ ਨਾਮਵਰ ਲੇਖਕ ਤੇ ਖੋਜੀ ਪ੍ਰੋ. ਕਿਰਪਾਲ ਕਜ਼ਾਕ ਨਾਲ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਇਤਿਹਾਸਕਾਰ ਡਾ. ਰਾਜ ਕੁਮਾਰ ਹੰਸ (ਸਾਬਕਾ ਪ੍ਰੋਫ਼ੈਸਰ ਤੇ ਮੁਖੀ, ਇਤਿਹਾਸ ਵਿਭਾਗ, ਮਹਾਰਾਜਾ ਸੀਆ ਜੀ ਰਾਓ ਯੂਨੀਵਰਸਿਟੀ, ਬੜੋਦਾ, ਗੁਜਰਾਤ) ਨੇ ਕੀਤੀ। ਆਰੰਭ ਵਿਚ ਡਾ. ਮਨਜਿੰਦਰ ਸਿੰਘ ਨੇ ਕਿਰਪਾਲ ਕਜ਼ਾਕ ਅਤੇ ਰਾਜ ਕੁਮਾਰ ਹੰਸ ਨੂੰ ਪੌਦਾ ਭੇਟ ਕਰਕੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਪ੍ਰੋ. ਕਿਰਪਾਲ ਕਜ਼ਾਕ ਦੇ ਸਾਹਿਤਕ ਯੋਗਦਾਨ ਸਬੰਧੀ ਵਿਸਤ੍ਰਿਤ ਸੂਚਨਾ ਪ੍ਰਦਾਨ ਕਰਦਾ ਸਾਹਿਤ ਅਕਾਦੇਮੀ ਵੱਲੋਂ ਪ੍ਰਕਾਸ਼ਿਤ ਬਰੋਸ਼ਰ ਵੀ ਰਿਲੀਜ਼ ਕੀਤਾ ਗਿਆ। ਡਾ. ਮਨਜਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਸਾਹਿਤ ਅਕਾਦੇਮੀ, ਨਵੀਂ ਦਿੱਲੀ ਵੱਲੋਂ ਪੂਰੇ ਭਾਰਤ ’ਚ ਵੱਖ-ਵੱਖ ਭਾਸ਼ਾਵਾਂ ਦੇ ਪ੍ਰਮੁੱਖ ਲੇਖਕਾਂ ਨਾਲ ਰੂਬਰੂ ਦੇ ਪ੍ਰੋਗਰਾਮ ਉਲੀਕੇ ਗਏ ਹਨ। ਇਹ ਸਮਾਗਮ ਵੀ ਉਸੇ ਲੜੀ ਦਾ ਹੀ ਇੱਕ ਹਿੱਸਾ ਹੈ। ਉਨ੍ਹਾਂ ਆਏ ਹੋਏ ਲੇਖਕ ਦੀ ਸਿਰਜਣਾਤਮਕ ਸ਼ਖ਼ਸੀਅਤ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿਰਪਾਲ ਕਜ਼ਾਕ ਜ਼ਿਹਨ ’ਚੋਂ ਰੂਹ ਤੱਕ ਅਪੜਨ ਵਾਲੇ ਅਦੀਬ ਹਨ। ਇਸ ਸਮੇਂ ਵਿਭਾਗ ਦੇ ਅਧਿਆਪਕਾਂ ਵਿਚ ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਅਸ਼ੋਕ ਭਗਤ, ਡਾ. ਅੰਜੂ ਬਾਲਾ, ਡਾ. ਪ੍ਰਭਜੀਤ ਕੌਰ ਡਾ. ਸੁਖਪ੍ਰੀਤ ਕੌਰ, ਰਵਿੰਦਰ ਕੌਰ ਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਬਖ਼ਤਾਵਰ ਸਿੰਘ (ਪੀਸੀਐੱਸ) ਡਾ. ਰਾਜੇਸ਼ ਕੁਮਾਰ (ਮੁਖੀ, ਸੰਗੀਤ ਵਿਭਾਗ), ਹਸਨ ਰੇਹਾਨ (ਉਰਦੂ ਵਿਭਾਗ), ਡਾ. ਮਨੂੰ ਸ਼ਰਮਾ (ਮੁਖੀ, ਇਤਿਹਾਸ ਵਿਭਾਗ), ਨਾਵਲਕਾਰ ਰਘਬੀਰ ਸਿੰਘ ਮਾਨ, ਰਿਪੁਦਮਨ ਸਿੰਘ (ਮੁਖੀ, ਭੂਗੋਲ ਵਿਭਾਗ,ਬਨਾਰਸ ਯੂਨੀਵਰਸਿਟੀ) ਅਤੇ ਪਵਨ ਕੁਮਾਰ (ਧਰਮ ਅਧਿਐਨ ਵਿਭਾਗ) ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਵਿਭਾਗ ਦੇ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।