ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਬਹੁਤ ਗਿਣਤੀ ਮੈਂਬਰਾਂ ਵੱਲੋਂ ਚੋਣ-ਪੜ੍ਹੋ ਬਾਈਕਾਟ ਕਰਨ ਵਾਲੇ ਕਿੰਨੇ ਪੱਤਰਕਾਰ ਸਨ?
- ਪੰਜਾਬ
- 10 Jan,2025

ਚੰਡੀਗੜ੍ਹ:- ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦੀ ਸਲਾਨਾ ਚੋਣ ਅੱਜ ਪੰਜਾਬ ਵਿਧਾਨ ਸਭਾ ਦੇ ਕਮੇਟੀ ਰੂਮ ਵਿੱਚ ਹੋਈ । ਜਿਸ ਵਿੱਚ ਪ੍ਰੈਸ ਗੈਲਰੀ ਦੇ ਪ੍ਰਧਾਨ ਅਸ਼ਵਨੀ ਚਾਵਲਾ , ਸੀਨੀਅਰ ਮੀਤ ਪ੍ਰਧਾਨ ਅਮਿਤ ਕੁਮਾਰ ਪਾਂਡੇ ਤੇ ਦੀਪਕ ਸ਼ਰਮਾ ਜਨਰਲ ਸਕੱਤਰ ਸਰਬ ਸੰਮਤੀ ਨਾਲ ਬਹੁ ਗਿਣਤੀ ਮੈਂਬਰਾਂ ਨੇ ਚੁਣ ਲਿਆ। ਜਦ ਕਿ ਪਹਿਲਾਂ ਹੀ ਪ੍ਰੈਸ ਗੈਲਰੀ ਤੇ ਕਾਬਜ਼ ਧੜੇ ਦੇ 9 ਮੈਂਬਰਾਂ ਨੇ ਇਹ ਕਹਿ ਕੇ ਬਾਈਕਾਟ ਕਰ ਦਿੱਤਾ ਕਿ ਇਕੱਲੇ ਪ੍ਰਧਾਨ ਅਸ਼ਵਨੀ ਚਾਵਲਾ ਤੇ ਉਹ ਸਰਬ ਸੰਮਤੀ ਕਰਦੇ ਹਨ ,ਪਰ ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਅਹੁਦੇ ਲਈ ਜੋ ਉਮੀਦਵਾਰ ਚਾਵਲਾ- ਪਾਂਡੇ ਪੈਨਲ ਵੱਲੋਂ ਖੜੇ ਕੀਤੇ ਗਏ ਹਨ ਉਸ ਨਾਲ ਉਹ ਸਹਿਮਤ ਨਹੀਂ। ਭਾਵੇਂ ਕਿ ਪਹਿਲਾਂ ਵਿਧਾਨ ਸਭਾ ਦੀ ਪ੍ਰੈਸੀਗੇਲਰੀ ਦੀਆਂ ਚੋਣਾਂ ਕਰਵਾਉਣ ਦੀ ਪਿਰਤ ਨੂੰ ਤੋਰਨ ਵਾਲੇ ਮੈਂਬਰਾਂ ਨੇ ਸਰਬ ਸੰਮਤੀ ਦਾ ਪਾਠ ਪੜਾਉਣਾ ਚਾਹਿਆ । ਪਰ ਚਾਵਲਾ -ਪਾਂਡੇ ਪੈਨਲ ਦੇ ਮੈਂਬਰਾਂ ਨੇ ਇੱਕਜੁੱਟ ਹੋ ਕੇ ਕਿਹਾ ਕਿ ਸਾਨੂੰ ਪ੍ਰਧਾਨ ਸਮੇਤ ਤਿੰਨੇ ਹੀ ਅਹੁਦਿਆਂ ਲਈ ਖੜੇ ਕੀਤੇ ਗਏ ਉਮੀਦਵਾਰ ਮਨਜ਼ੂਰ ਹਨ ਪਰ ਜੇਕਰ ਕਿਸੇ ਨੂੰ ਨਹੀਂ ਮਨਜ਼ੂਰ ਤਾਂ ਅਸੀਂ ਵੋਟਾਂ ਕਰਵਾਉਣ ਦੀ ਮੰਗ ਕਰਦੇ ਹਾਂ। ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਕੱਤਰ ਸ੍ਰੀ ਰਾਮ ਲੋਕ ਖਟਾਣਾ ਨੇ ਵੋਟਿੰਗ ਕਰਵਾਉਣ ਲਈ ਹਾਜ਼ਰ ਮੀਟਿੰਗ ਮੈਂਬਰਾਂ ਤੋਂ ਜਿਉਂ ਹੀ ਸਹਿਮਤੀ ਮੰਗੀ ਤਾਂ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਚਾਵਲਾ- ਪਾਂਡੇ ਪੈਨਲ ਦੇ ਮੈਂਬਰਾਂ ਨੇ ਪੈਨਲ ਤੇ ਉਮੀਦਵਾਰਾਂ ਨੂੰ ਸਹਿਮਤੀ ਦਿੱਤੀ ਗਈ । ਪਰ ਵਿਰੋਧ ਕਰਨ ਵਾਲੇ ਸਿਰਫ 9 ਮੈਂਬਰ ਰਹਿ ਗਏ , ਜਿਹੜੇ ਕਿ ਇਹ ਕਹਿ ਕੇ ਬਾਈਕਾਟ ਕਰ ਗਏ ਕਿ ਉਹ ਸਹਿਮਤ ਨਹੀਂ । ਜਦਕਿ 18 ਹਾਜ਼ਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਅਸ਼ਵਨੀ ਚਾਵਲਾ ਨੂੰ ਪ੍ਰਧਾਨ , ਅਮਿਤ ਕੁਮਾਰ ਪਾਂਡੇ ਨੂੰ ਸੀਨੀਅਰ ਮੀਤ ਪ੍ਰਧਾਨ , ਦੀਪਕ ਸ਼ਰਮਾ ਨੂੰ ਜਨਰਲ ਸਕੱਤਰ ਦੇ ਅਹੁਦੇ ਤੇ ਚੁਣਿਆ ਗਿਆ। ਚਾਵਲਾ-ਪਾਂਡੇ ਪੈਨਲ ਨੂੰ ਸਰਬ ਸੰਮਤੀ ਨਾਲ ਚੁਣਨ ਵਾਲੇ ਹਾਜ਼ਰ ਮੈਂਬਰਾਂ ਚ ਪੰਕਜ ਕਪਾਹੀ, ਕਰਨ ਕਪੂਰ, ਪਰਮਿੰਦਰ ਸਿੰਘ ਜੱਟਪੁਰੀ, ਮੈਡਮ ਅਕਾਂਸ਼ਾ ਸਕਸੈਨਾ, ਨੇਹਾ ਸ਼ਰਮਾ, ਮਨੋਜ ਕੁਮਾਰ, ਨਰੇਸ਼ ਸ਼ਰਮਾ, ਮਨੋਜ ਜੋਸ਼ੀ, ਵਨੀਤ ਕਪੂਰ, ਵਿਜੇ ਡਾਵਰ, ਬਿਭੋਰ ਮੋਹਨ, ਨਵੀਨ ਸੇਠੀ, ਅਨਮੋਲ ਗੁਲਾਟੀ, ਵਿਸ਼ਾਲ ਪਾਠਕ, ਅੰਕੁਸ਼ ਮਹਾਜਨ ਸਮੇਤ ਤਿੰਨੇ ਅਹੁਦੇਦਾਰ ਹਾਜ਼ਰ ਸਨ ।
Posted By:

Leave a Reply