ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵਿਗਿਆਨਕ ਪੰਜਾਬ ਦਾ ਸਾਲਾਨਾ ਕੈਲੰਡਰ ਜਾਰੀ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵਿਗਿਆਨਕ ਪੰਜਾਬ ਦਾ ਸਾਲਾਨਾ ਕੈਲੰਡਰ ਜਾਰੀ

ਬਠਿੰਡਾ : ਅੱਜ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਬਠਿੰਡਾ ਵਿਖੇ ਪਸਸਫ ਵਿਗਿਆਨਕ ਤੇ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਬਠਿੰਡਾ ਵੱਲੋਂ 2025 ਦੇ ਕੈਲੰਡਰ ਜਾਰੀ ਕੀਤੇ ਗਏ। ਇਹ ਕੈਲੰਡਰ ਸੂਬਾ ਪ੍ਰਧਾਨ ਸਾਥੀ ਗਗਨਦੀਪ ਸਿੰਘ ਭੁੱਲਰ ਪਸਸਫ ਵਿਗਿਆਨਕ , ਕੇਵਲ ਸਿੰਘ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ , ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਵਿੱਤ ਸਕੱਤਰ ਭੈਣ ਭੁਪਿੰਦਰਪਾਲ ਕੌਰ , ਜ਼ਿਲ੍ਹਾ ਵਿੱਤ ਸਕੱਤਰ ਰੁਪਿੰਦਰ ਰਾਣੀ ਆਗੂਆਂ ਦੀ ਅਗਵਾਈ ਵਿਚ ਜਾਰੀ ਕੀਤੇ ਗਏ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸਾਲ 2025 ਦਾ ਫੈੱਡਰੇਸ਼ਨ ਵਿਗਿਆਨਕ ਦਾ ਕੈਲੰਡਰ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਕ੍ਰਾਂਤੀਕਾਰੀ ਆਗੂ ਅਤੇ ਗ਼ਦਰ ਪਾਰਟੀ ਦੇ ਸੰਸਥਾਪਕ ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਿਤ ਕੀਤਾ ਗਿਆ ਹੈ। ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦਾ ਕੈਲੰਡਰ ਔਰਤ ਸ਼ਕਤੀ ਨੂੰ ਪਹਿਲ ਦਿੰਦਿਆਂ ਵਿਸ਼ਵ ਦੀ ਪ੍ਰਥਮ ਅਧਿਆਪਕਾ ਸਵਿੱਤਰੀ ਬਾਈ ਫੂਲੇ, ਕ੍ਰਾਂਤੀਕਾਰੀ ਸ਼ਹੀਦ ਭਗਵਤੀ ਚਰਨ ਵੋਹਰਾ ਦੀ ਜੀਵਨ ਸਾਥਣ ਦੁਰਗਾ ਭਾਬੀ ਅਤੇ ਗ਼ਦਰ ਲਹਿਰ ਦੀ ਵੀਰਾਂਗਨਾ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ਜਥੇਬੰਦੀ ਵੱਲੋਂ ਵਿਸ਼ੇਸ਼ ਮੀਟਿੰਗ ਕਰਕੇ ਮੁਲਾਜ਼ਮ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਕੱਚੇ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਨਵ ਨਿਯੁਕਤ ਮੁਲਾਜ਼ਮਾਂ ਤੇ ਲਾਗੂ ਕੀਤੇ ਜਾ ਰਹੇ ਕੇਂਦਰ ਕਸੇਲ ਦੀ ਥਾਂ ਪੰਜਾਬ ਸਕੇਲ ਲਾਗੂ ਕਰਨ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ , ਕੱਟੇ ਭੱਤਿਆਂ ਨੂੰ ਬਹਾਲ ਕਰਵਾਉਣ ਲੜੇ ਜਾ ਰਹੇ ਸੂਬੇ ਪੱਧਰੀ ਸੰਘਰਸ਼ਾਂ ਵਿਚ ਵੱਧ ਚੜ ਕੇ ਹਿੱਸਾ ਪਾਉਣ ਦਾ ਸੰਦੇਸ਼ ਦਿੱਤਾ ਗਿਆ। ਤਲਵੰਡੀ ਸਾਬੋ ਵਿਖੇ ਐੱਸਐੱਮਓ ਵੱਲੋਂ ਫੈਲਾਏ ਭ੍ਰਿਸ਼ਟਾਚਾਰ ਦੇ ਖਿਲਾਫ਼ ਚੱਲ ਰਹੇ ਸੰਘਰਸ਼ ਦੇ ਅਗਲੇ ਪੜਾਅ ਵਜੋਂ 31 ਜਨਵਰੀ 2025 ਨੂੰ ਐੱਸਐੱਮਓ ਤਲਵੰਡੀ ਸਾਬੋ ਦੀ ਰਿਟਾਇਰਮੈਂਟ ਮੌਕੇ ਕਾਲੀਆਂ ਝੰਡੀਆਂ ਦੇ ਪ੍ਰੋਗਰਾਮ ਸਬੰਧੀ ਹੋਕਾ ਦਿੱਤਾ ਗਿਆ। ਇਸ ਮੌਕੇ ਤੇ ਜਸਵਿੰਦਰ ਸ਼ਰਮਾ ਬਠਿੰਡਾ, ਹਰਜੀਤ ਸਿੰਘ, ਰਾਜੇਸ਼ ਕੁਮਾਰ ਬਲਾਕ ਪ੍ਰਧਾਨ ਤਲਵੰਡੀ ਸਾਬੋ, ਜਗਦੀਸ਼ ਸਿੰਘ ਬਲਾਕ ਪ੍ਰਧਾਨ ਨਥਾਣਾ , ਸੁਖਦੀਪ ਸਿੰਘ ਬਲਾਕ ਪ੍ਰਧਾਨ ਗੋਨਿਆਣਾ, ਮਲਕੀਤ ਸਿੰਘ ਬਲਾਕ ਪ੍ਰਧਾਨ ਭਗਤਾ, ਕੁਲਦੀਪ ਸਿੰਘ ਬਲਾਕ ਪ੍ਰਧਾਨ ਸੰਗਤ, ਭੁਪਿੰਦਰ ਸਿੰਘ ਬਠਿੰਡਾ, ਸਵਰਨਜੀਤ ਕੌਰ ਸਟਾਫ ਨਰਸ, ਮਨਪ੍ਰੀਤ ਸਿੰਘ ਨਥਾਣਾ, ਗੁਰਦੀਪ ਸਿੰਘ, ਹਰਮੀਤ ਸਿੰਘ ਸੰਗਤ, ਇਕਬਾਲ ਸਿੰਘ, ਕੁਲਦੀਪ ਸਿੰਘ ਤਲਵੰਡੀ, ਅਮਨਦੀਪ ਸਿੰਘ, ਮੁਨੀਸ਼ ਕੁਮਾਰ ਬਠਿੰਡਾ, ਹਰਜੀਤ ਸਿੰਘ ਭਗਤਾ, ਜਗਜੀਤ ਸਿੰਘ, ਅਮਨਦੀਪ ਕੁਮਾਰ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਜਲਾਲ, ਗੁਰਪ੍ਰੀਤ ਸਿੰਘ ਸਿਧਾਣਾ, ਹਰਕਰਨ ਸਿੰਘ ਗੋਨਿਆਣਾ, ਰਣਜੀਤ ਕੌਰ, ਗੁਰਪ੍ਰੀਤ ਕੌਰ, ਬੇਅੰਤ ਸਿੰਘ, ਗੁਲਸ਼ਨ ਖਾਂ, ਮਨਜਿੰਦਰ ਕੌਰ, ਗੁਰਪ੍ਰੀਤ ਕੌਰ, ਦਿਵਿਆ, ਕੁਲਵਿੰਦਰ ਕੌਰ, ਰਘੂਵਿੰਦਰ ਕੌਰ, ਰਾਜਦੀਪ ਕੌਰ, ਜਸਪ੍ਰੀਤ ਕੌਰ, ਸੰਦੀਪ ਕੌਰ , ਪਰਮਿੰਦਰ ਕੌਰ ਮੁਲਾਜ਼ਮ ਆਦਿ ਮੌਜੂਦ ਸਨ।