ਪ੍ਰਿਅੰਕਾ ਨੇ ਲੋਕ ਸਭਾ ’ਚ ਪਹਿਲੇ ਭਾਸ਼ਣ ’ਚ ਪੀੜਤ ਪਰਿਵਾਰਾਂ ਦੇ ਤਜ਼ਰਬੇ ਕੀਤੇ ਸਾਂਝੇ

ਪ੍ਰਿਅੰਕਾ ਨੇ ਲੋਕ ਸਭਾ ’ਚ ਪਹਿਲੇ ਭਾਸ਼ਣ ’ਚ ਪੀੜਤ ਪਰਿਵਾਰਾਂ ਦੇ ਤਜ਼ਰਬੇ ਕੀਤੇ ਸਾਂਝੇ

ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵੀ ਹੰਗਾਮਾ ਜਾਰੀ ਹੈ। ਇਸ ਦੌਰਾਨ ਸ਼ੁੱਕਰਵਾਰ ਤੋਂ ਸੰਵਿਧਾਨ 'ਤੇ ਬਹਿਸ ਸ਼ੁਰੂ ਹੋ ਗਈ। ਸੱਤਾਧਾਰੀ ਪਾਰਟੀ ਵੱਲੋਂ ਚਰਚਾ ਦੀ ਸ਼ੁਰੂਆਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਪ੍ਰਿਅੰਕਾ ਵਾਡਰਾ ਨੇ ਵਿਰੋਧੀ ਪੱਖ ਤੋਂ ਚਰਚਾ ਸ਼ੁਰੂ ਕੀਤੀ। ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਉਨਾਵ, ਆਗਰਾ ਅਤੇ ਸੰਭਲ ਦਾ ਜ਼ਿਕਰ ਕੀਤਾ। ਪ੍ਰਿਅੰਕਾ ਵਾਡਰਾ ਨੇ ਆਪਣੇ ਭਾਸ਼ਣ ਵਿੱਚ ਹਿੰਸਾ ਦਾ ਮੁੱਦਾ ਉਠਾਇਆ। ਉਨ੍ਹਾਂ ਵੱਖ-ਵੱਖ ਮਾਮਲਿਆਂ ’ਚ ਪੀੜਤਾਂ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤਾਂ ਦੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਪ੍ਰਿਅੰਕਾ ਦੇ ਭਾਸ਼ਣ ਦੌਰਾਨ ਸੱਤਾਧਾਰੀ ਪਾਰਟੀ ਦੇ ਇੱਕ ਮੈਂਬਰ ਨੂੰ ਹੱਸਦੇ ਦੇਖ ਪ੍ਰਿਅੰਕਾ ਨੇ ਕਿਹਾ ਕਿ ਤੁਸੀਂ ਹੱਸ ਰਹੇ ਹੋ, ਇਹ ਗੰਭੀਰ ਮਾਮਲਾ ਹੈ। ਪ੍ਰਿਅੰਕਾ ਵਾਡਰਾ ਨੇ ਜਾਤੀ ਜਨਗਣਨਾ ਦਾ ਮੁੱਦਾ ਉਠਾਇਆ ਪ੍ਰਿਅੰਕਾ ਵਾਡਰਾ ਨੇ ਕਿਹਾ ਕਿ ਜਦੋਂ ਅਸੀਂ ਜਾਤੀ ਗਣਨਾ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਕਹਿੰਦੀ ਹੈ ਕਿ ਉਹ ਮੱਝਾਂ ਚੋਰੀ ਕਰਨਗੇ, ਮੰਗਲਸੂਤਰ ਲਾਹ ਦੇਣਗੇ। ਇਹ ਗੰਭੀਰਤਾ ਨਹੀਂ ਹੈ। ਇਹ ਸਰਕਾਰ ਰਾਖਵੇਂਕਰਨ ਨੂੰ ਕਮਜ਼ੋਰ ਕਰ ਰਹੀ ਹੈ। ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਸਰਕਾਰ ਅਤੀਤ ਬਾਰੇ ਬਹੁਤ ਜ਼ਿਆਦਾ ਗੱਲਾਂ ਕਰਦੀ ਹੈ। ਨਹਿਰੂ ਨੇ ਕੁਝ ਨਹੀਂ ਕੀਤਾ, ਉਨ੍ਹਾਂ ਕੁਝ ਨਹੀਂ ਕੀਤਾ ਤਾਂ... ਮੈਨੂੰ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ। ਤੁਹਾਡੀ ਵੀ ਕੋਈ ਜ਼ਿੰਮੇਵਾਰੀ ਹੈ ਜਾਂ ਨਹੀਂ?