ਮੁੱਖ ਮੰਤਰੀ ਨੇ 763 ਨਵ ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਘਰਾਂ ਦੇ ਨੇੜੇ ਹੀ ਸਟੇਸ਼ਨ ਅਲਾਟ ਕਰਨ ਦਾ ਦਿੱਤਾ ਭਰੋਸਾ
- ਪੰਜਾਬ
- 05 Mar,2025

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਵੱਖ ਵੱਖ ਵਿਭਾਗਾਂ ਵਿਚ ਨਵ ਨਿਯੁਕਤ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜ਼ਿਆਦਾਤਰ ਨਿਯੁਕਤੀ ਪੱਤਰ ਸਿਹਤ ਵਿਭਾਗ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਅੱਜ 763 ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਅਤੇ ਇਸ ਨਾਲ 51 ਹਜ਼ਾਰ ਨੌਕਰੀਆਂ ਦੇਣ ਅੰਕੜਾ ਪਾਰ ਕਰ ਲਿਆ ਹੈ ਅਤੇ ਅਗਲਾ ਟੀਚਾ ਇੱਕ ਲੱਖ ਇੱਕ ਹਜ਼ਾਰ ਦਾ ਰੱਖਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕਿਸੇ ਨੇ ਹੋਰ ਦੇ ਘਰ ਬਾਰੇ ਨਹੀਂ ਸੋਚਿਆ ਕੇਵਲ ਆਪਣੇ ਘਰ ਬਾਰੇ ਹੀ ਸੋਚਦੇ ਰਹੇ ਹਨ। ਇਸ ਕਰਕੇ ਉਹਨਾਂ (ਆਪ) ਨੂੰ ਇਸ ਪਾਸੇ ਆਉਣਾ ਪਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੀਆਂ ਪਾਲਸੀਆਂ ਬਣਾਈਆਂ ਜਿਸ ਨਾਲ ਨੌਜਵਾਨਾਂ ਨੂੰ ਵਿਦੇਸ਼ਾਂ ਨੂੰ ਜਾਣ ਲਈ ਮਜ਼ਬੂਰ ਹੋਣਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਨੂੰ ਆਮ ਘਰਾਂ ਦੇ ਪੁੱਤਾਂ ਦੇ ਇਹਨਾਂ ਅਹੁੱਦਿਆਂ ’ਤੇ ਪਹੁੰਚਣ ਦਾ ਬਹੁਤ ਦੁੱਖ ਹੈ। ਮੁੱਖ ਮੰਤਰੀ ਨੇ ਆਪਣੀ ਸਰਕਾਰੀ ਰਿਹਾਇਸ਼ ਨੂੰ ਲੋਕਾਂ ਦਾ ਘਰ ਦੱਸਿਆ। ਉਨ੍ਹਾਂ ਰਵਨੀਤ ਬਿੱਟੂ ਦਾ ਨਾਮ ਲਏ ਬਗੈਰ ਕਿਹਾ ਕਿ ਉਹ ਬਿਨਾਂ ਆਗਿਆ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਘੇਰ ਲਿਆ ਤੇ ਉਹ ਪਿਛਲੇ ਦਰਵਾਜੇ ਰਾਹੀ ਆ ਰਹੇ ਸਨ ਤਾਂ ਪੁਲਿਸ ਨੇ ਫਿਰ ਘੇਰ ਲਿਆ।
ਉਨ੍ਹਾਂ ਕਿਹਾ ਕਿ ਸੜ੍ਹਕਾਂ ’ਤੇ ਹੁਣ ਖਰਾਬ ਗੱਡੀਆਂ ਨਹੀ ਖੜ੍ਹਨ ਦਿੱਤੀਆਂ ਜਾਂਦੀਆਂ। ਸੜਕ ਹਾਦਸਿਆੰ ਵਿਚ ਪੰਜਾਬ ਪਹਿਲੇ ਨੰਬਰ ’ਤੇ ਸੀ ਅਤੇਹੁਣ ਤੱਕ 2500 ਲੋਕਾਂ ਦੀ ਜਾਨ ਬਚਾਈ ਗਈ ਹੈ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅੱਗੇ ਵੱਧਣ ਦੀ ਨਸੀਹਤ ਦਿੰਦਿਆਂ ਦੱਸਿਆ ਕਿ ਇਹ ਤੁਹਾਡੀ ਪਹਿਲੀ ਨੌਕਰੀ ਨਹੀ ਹੈ, ਪੜ੍ਹਦੇ ਰਹੋ ਤੇ ਹੋਰ ਅੱਗੇ ਵੱਧੋ। ਉਨ੍ਹਾਂ ਕਿਹਾ ਕਿ ਅਸੀ ਆਈਲੈੱਟਸ ਨੂੰ ਡਿਗਰੀ ਮੰਨੀ ਬੈਠੇ ਹਾਂ। ਉਨ੍ਹਾਂ ਨਵ ਨਿਯੁਕਤ ਨੌਜਵਾਨਾਂ ਨੂੰ ਬਿਨਾਂ ਕਿਸੇ ਲਾਲਚ ਤੋ ਇਮਾਨਦਾਰੀ ਨਾਲ ਸਹੀ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮੰਤਰੀ ਨੇ ਨਵ ਨਿਯੁਕਤ ਉਮੀਦਵਾਰਾਂ ਨੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਸਟੇਸ਼ਨ ਅਲਾਟ ਕਰਨ ਦਾ ਭਰੋਸਾ ਦਿੱਤਾ।
Posted By:

Leave a Reply