ਕੁਲਭੂਸ਼ਣ ਜਾਧਵ ਮਾਮਲਾ : ਪਾਕਿਸਤਾਨੀ ਅਦਾਲਤ ਨੇ ਭਾਰਤ ਨੂੰ 13 ਅਪਰੈਲ ਤੱਕ ਵਕੀਲ ਨਿਯੁਕਤ ਕਰਨ ਲਈ ਕਿਹਾ
ਇਸਲਾਮਾਬਾਦ,(ਪਾਕਿਸਤਾਨ), 4 ਮਾਰਚ - ਇਸਲਾਮਾਬਾਦ ਹਾਈ ਕੋਰਟ ਨੇ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅੰਤਰਰਾਸ਼ਟਰੀ ਅਦਾਲਤ ਦੇ ਫ਼ੈਸਲੇ ਦੇ ਅਨੁਸਾਰ ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜ਼ਾ ਦੇ ਖ਼ਿਲਾਫ਼ ਉਸਦੀ ਅਪੀਲ ਦਾ ਮੁਕਾਬਲਾ ਕਰਨ ਲਈ ਵਕੀਲ ਦੀ ਨਿਯੁਕਤੀ ਦੀ ਮੰਗ ਕਰਨ ਵਾਲੇ ਮਾਮਲੇ ਵਿਚ ਭਾਰਤ ਨੂੰ ਜਵਾਬ ਦੇਣ ਲਈ ਇਕ ਹੋਰ ਮੌਕਾ ਦੇਣ | ਜ਼ਿਕਰਯੋਗ ਹੈ ਕਿ ਸੇਵਾਮੁਕਤ ਭਾਰਤੀ ਜਲ ਸੈਨਾ ਅਧਿਕਾਰੀ ਜਾਧਵ(51) ਨੂੰ ਅਪਰੈਲ 2017 ਵਿਚ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਹੇਠ ਮੌਤ ਦੀ ਸਜ਼ਾ ਸੁਣਾਈ ਸੀ | ਉੱਥੇ ਹੀ ਅਦਾਲਤ ਨੇ ਭਾਰਤ ਨੂੰ 13 ਅਪਰੈਲ ਤੱਕ ਕੁਲਭੂਸ਼ਣ ਜਾਧਵ ਲਈ ਵਕੀਲ ਨਿਯੁਕਤ ਕਰਨ ਲਈ ਕਿਹਾ ਹੈ |
Leave a Reply