ਲੁਧਿਆਣਾ ਦਿਹਾਤੀ ਪੁਲਿਸ ਨੇ ਡਰੱਗਸ ਸਮਗਲਰਾਂ ਦੀ ਪ੍ਰਾਪਰਟੀ ਕੀਤੀ ਫ਼ਰੀਜ
- ਪੰਜਾਬ
- 04 Jan,2025

ਲੁਧਿਆਣਾ : ਅੱਜ ਲੁਧਿਆਣਾ (ਦਿਹਾਤੀ) ਦੀ ਸੁਪਰਵੀਜਨ ਅਧੀਨ ਵਰਿੰਦਰ ਸਿੰਘ ਖੋਸਾ (ਪੀ.ਪੀ.ਐਸ) ਉਪ ਕਪਤਾਨ ਸਬ ਡਵੀਜਨ ਦਾਖਾ ਵੱਲੋਂ ਆਪਣੇ ਅਧੀਨ ਪੈਂਦੇ ਥਾਣਿਆਂ ਦੇ ਡਰੱਗ ਸਮੱਗਲਰਾਂ ਦੀ ਨਸ਼ਿਆਂ ਨਾਲ ਬਣਾਈ ਜਾਇਦਾਦ ਜ਼ਬਤ ਕਰਵਾਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸਦੀ ਲੜੀ ’ਚ ਇੰਸ: ਦਵਿੰਦਰ ਸਿੰਘ, ਮੁੱਖ ਅਫਸਰ, ਥਾਣਾ ਜੋਧਾਂ ਵੱਲੋ ਐਕਟ ਥਾਣਾ ਜੋਧਾਂ ’ਚ ਦੋਸ਼ੀ ਅਵਤਾਰ ਸਿੰਘ ਉਰਫ਼ ਰੇਸ਼ਮ ਪੁੱਤਰ ਗੁਰਮੇਲ ਸਿੰਘ ਵਾਸੀ ਜੰਡ ਰੋਡ, ਪਿੰਡ ਲਤਾਲਾ, ਥਾਣਾ ਜੋਧਾਂ ਵੱਲੋ ਨਸ਼ਿਆਂ ਨਾਲ ਕਮਾਈ ਕਰ ਕੇ ਬਣਾਈ ਜਾਇਦਾਦ 53,31,592/- ਰੁਪਏ ਦੀ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਰਾਹੀ ਜ਼ਬਤ ਕਰਵਾਇਆ ਗਿਆ ਹੈ।
Posted By:

Leave a Reply