ਗੈਂਗਸਟਰਾਂ ਦੇ ਪੰਜ ਸਾਥੀ ਨਜਾਇਜ਼ ਅਸਲੇ ਸਮੇਤ ਕਾਬੂ
- ਪੰਜਾਬ
- 20 Feb,2025

ਪਟਿਆਲਾ : ਪਟਿਆਲਾ ਪੁਲਿਸ ਨੇ ਗੈਂਗਸਟਰਾਂ ਦੇ ਪੰਜ ਸਾਥੀਆਂ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਕੋਤਵਾਲੀ ਪੁਲਿਸ ਟੀਮ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਮੱਖਣ ਵਾਸੀ ਪਿੰਡ ਸੈਫਦੀਪੁਰ, ਲਵਪ੍ਰੀਤ ਸਿੰਘ ਉਰਫ ਬਿੱਲਾ ਵਾਸੀ ਪਿੰਡ ਬੁਜਰਕ, ਰਮਣਪ੍ਰੀਤ ਸਿੰਘ ਉਰਫ ਰਮਣ ਵਾਸੀ ਸੁਖਰਾਮ ਕਲੋਨੀ ਪਟਿਆਲਾ, ਕਾਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਅਤੇ ਰਾਮ ਸਿੰਘ ਉਰਫ ਰਮਨ ਵਾਸੀ ਪਿੰਡ ਫਤਿਹਗੜ੍ਹ ਛੰਨਾ ਵਜੋਂ ਹੋਈ ਹੈ। ਇਹ ਮੁਲਜ਼ਮ ਯੂਐਸਏ ਬੈਠਾ ਮਨਪ੍ਰੀਤ ਉਰਫ ਮਨੀ ਭਿੰਡਰ ਦੇ ਇਸ਼ਾਰੇ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਫੜੇ ਗਏ ਮੁਲਜ਼ਮਾਂ ਕੋਲੋਂ ਪੰਜ ਪਿਸਟਲ ਤੇ 23 ਰੋਂਦ ਬਰਾਮਦ ਕੀਤੇ ਗਏ ਹਨ।
ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਗਰੋ ਦਾ ਮੁੱਖ ਸਰਗਣਾ ਹਰਪ੍ਰੀਤ ਸਿੰਘ ਉਰਫ ਮੱਖਣ ਹੈ। ਜੋ ਕਿ ਪਟਿਆਲਾ ਚ 2018 ਨੂੰ ਹੋਏ ਡਬਲ ਮਰਡਰ ਕੇਸ ਵਿੱਚ ਨਾਮਜ਼ਦ ਹੈ। ਹਰਪ੍ਰੀਤ ਉਰਫ ਮੱਖਣ ਮਸ਼ਹੂਰ ਗੈਂਗਸਟਰ ਭੂਪੀ ਰਾਣਾ ਅਤੇ ਅੰਕਿਤ ਰਾਣਾ ਵਰਗੇ ਬਦਨਾਮ ਗੈਂਗਸਟਰਾਂ ਨਾਲ ਮਿਲ ਕੇ ਕਈ ਵਾਰ ਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਐਸਐਸਪੀ ਅਨੁਸਾਰ ਇਸ ਵੱਲੋਂ ਆਪਣੇ ਗੈਂਗ ਨਾਲ ਮਿਲ ਕੇ ਜ਼ਿਲ੍ਹਾ ਪਟਿਆਲਾ ਅਤੇ ਮੋਗਾ ਵਿੱਚ ਵੱਡੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ, ਪਰ ਪੁਲਿਸ ਨੇ ਇਹਨਾਂ ਨੂੰ ਗ੍ਰਫਤਾਰ ਕਰਕੇ ਵੱਡੀ ਵਾਰਦਾਤ ਹੋਣ ਤੋਂ ਬਚਾਅ ਕੀਤਾ ਹੈ। ਗ੍ਰਿਫਤਾਰ ਕੀਤਾ ਗਿਆ ਰਾਮ ਸਿੰਘ ਉਰਫ ਰਮਨ ਐਸਕੇ ਖਰੋੜ ਗਰੁੱਪ ਨਾਲ ਸਬੰਧ ਰੱਖਦਾ ਹੈ ਜਦੋਂ ਕਿ ਲਵਪ੍ਰੀਤ ਉਰਫ ਬਿੱਲਾ ਬਿੱਟੂ ਗੁਜਰ ਗੈਂਗ ਨਾਲ ਸੰਬੰਧਿਤ ਹੈ ਤੇ ਇਹ ਪਿੰਡ ਪਸਿਆਣਾ ਦੇ ਸਰਪੰਚ ਕਤਲ ਕੇਸ ਵਿੱਚ ਵੀ ਨਾਮਜ਼ਦ ਹੈ।
Posted By:

Leave a Reply