ਹਿਮਾਚਲ ਦੇ ਕੁੱਲੂ ’ਚ ਜ਼ਬਰਦਸਤ ਹੋਇਆ ਹੰਗਾਮਾ, ਪੰਜਾਬ ਦੇ ਨੌਜਵਾਨਾਂ ਨਾਲ ਸਥਾਨਕ ਲੋਕ ਭਿੜੇ
- ਰਾਸ਼ਟਰੀ
- 15 Mar,2025

ਹਿਮਾਚਲ ਪ੍ਰਦੇਸ਼ :ਹਿਮਾਚਲ ਦੇ ਕੁੱਲੂ ‘ਚ ਜ਼ਬਰਦਸਤ ਹੰਗਾਮਾ ਹੋਇਆ ਹੈ। ਸਥਾਨਕ ਲੋਕਾਂ ਅਤੇ ਪੰਜਾਬ ਤੋਂ ਗਏ ਨੌਜਵਾਨਾਂ ਵਿਚਾਲੇ ਤਿੱਖੀ ਤਕਰਾਰ ਹੋਈ ਹੈ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ ਮੋਟਰਸਾਈਕਲਾਂ ਤੋਂ ਨਿਸ਼ਾਨ ਸਾਹਿਬ ਉਤਾਰਨ ਨੂੰ ਲੈ ਕੇ ਹੋਇਆ ਹੈ। ਸਥਾਨਕ ਲੋਕਾਂ ‘ਤੇ ਇਨ੍ਹਾਂ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਉਤਾਰਨ ਦਾ ਇਲਜ਼ਾਮ ਹੈ।
ਜਿਸ ਤੋਂ ਬਾਅਦ ਝੰਡਾ ਵਾਪਸ ਲੈਣ ਲਈ ਪੰਜਾਬੀ ਨੌਜਵਾਨ ਲੋਕਾਂ ਨਾਲ ਭਿੜ ਗਏ। ਸਥਾਨਕ ਲੋਕਾਂ ਵੱਲੋਂ ਇਨ੍ਹਾਂ ਨੌਜਵਾਨਾਂ ‘ਤੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਪੰਜਾਬੀ ਨੌਜਵਾਨਾਂ ‘ਤੇ ਸਥਾਨਕ ਵਾਸੀ ‘ਤੇ ਤਲਵਾਰ ਨਾਲ ਹਮਲਾ ਕਰਨ ਦੇ ਇਲਜ਼ਾਮ ਲਗਾਏ ਹਨ।
Posted By:

Leave a Reply