ਮਹਾਰਾਸ਼ਟਰ: ਰੇਲ ਗੱਡੀ ਹੇਠ ਆਉਣ ਕਾਰਨ 10 ਹਲਾਕ

ਮਹਾਰਾਸ਼ਟਰ: ਰੇਲ ਗੱਡੀ ਹੇਠ ਆਉਣ ਕਾਰਨ 10 ਹਲਾਕ

ਮੁੰਬਈ : ਇੱਥੋਂ ਦੇ ਜਲਗਾਓਂ ਜ਼ਿਲ੍ਹੇ ਵਿਚ ਪੁਸ਼ਪਕ ਐਕਸਪ੍ਰੈਸ ਦੇ ਯਾਤਰੀਆਂ ਦੀ ਕਰਨਾਟਕ ਐਕਸਪ੍ਰੈਸ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਦਸ ਯਾਤਰੀਆਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਜ਼ਖ਼ਮੀ ਹੋ ਗਏ। ਇਸ ਮੌਕੇ ਰੇਲਵੇ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਹ ਪਤਾ ਲੱਗਿਆ ਹੈ ਕਿ ਪੁਸ਼ਪਕ ਐਕਸਪ੍ਰੈਸ ਰੇਲ ਗੱਡੀ ਵਿਚ ਅੱਗ ਲੱਗਣ ਦੀ ਅਫਵਾਹ ਫੈਲ ਗਈ ਤੇ ਕਿਸੇ ਯਾਤਰੀ ਨੇ ਇਸ ਦੀ ਚੇਨ ਖਿੱਚ ਦਿੱਤੀ। ਇਸ ਦੌਰਾਨ ਇਸ ਰੇਲ ਗੱਡੀ ਦੇ ਯਾਤਰੀ ਹੇਠਾਂ ਉਤਰ ਆਏ ਜੋ ਦੂਜੀ ਦਿਸ਼ਾ ਤੋਂ ਆ ਰਹੀ ਕਰਨਾਟਕ ਐਕਸਪ੍ਰੈਸ ਰੇਲ ਗੱਡੀ ਦੀ ਲਪੇਟ ਵਿਚ ਆ ਗਏ ਜਿਸ ਕਾਰਨ ਦਸ ਜਣਿਆਂ ਦੀ ਮੌਤ ਹੋਣ ਦੀ ਖਬਰ ਹੈ।