ਗੁਰੂ ਕਾਸ਼ੀ ਯੂਨੀਵਰਸਿਟੀ ਦੀ ਫੈਕਲਟੀ ਆਫ਼ ਮੈਨੇਜ਼ਮੈਂਟ ਐਂਡ ਕਾਮਰਸ ਭਾਰਤ ਦੇ ਸਰਬੋਤਮ “ਬੀ ਸਕੂਲ- 2025” ਸਨਮਾਨ ਨਾਲ ਸਨਮਾਨਿਤ

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਫੈਕਲਟੀ ਆਫ਼ ਮੈਨੇਜ਼ਮੈਂਟ ਐਂਡ ਕਾਮਰਸ ਭਾਰਤ ਦੇ ਸਰਬੋਤਮ “ਬੀ ਸਕੂਲ- 2025” ਸਨਮਾਨ ਨਾਲ ਸਨਮਾਨਿਤ

ਬਠਿੰਡਾ : ਗੈਰ ਸਰਕਾਰੀ ਸੰਸਥਾ ਕੈਰੀਅਰ 360 ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਫੈਕਲਟੀ ਆਫ਼ ਮੈਨੇਜ਼ਮੈਂਟ ਐਂਡ ਕਾਮਰਸ ਨੂੰ ਭਾਰਤ ਦੀ ਸਰਬੋਤਮ ਬੀ ਸਕੂਲ-2025 ਨਾਲ ਸਨਮਾਨਿਤ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ.(ਡਾ.) ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਦੱਸਿਆ ਕਿ ਇਹ ਸਨਮਾਨ ਅਧਿਆਪਕਾਂ ਦੀ ਉੱਚ ਵਿੱਦਿਅਕ ਯੋਗਤਾ, ਉੱਤਮ ਬੁਨਿਆਦੀ ਢਾਂਚੇ, ਸ਼ਾਨਦਾਰ ਨਤੀਜਿਆਂ, ਵਿਦਿਆਰਥੀਆਂ ਦੀ ਵਧੀਆ ਪਲੇਸਮੈਂਟ, ਵਿਭਿੰਨਤਾ ਅਤੇ ਖੋਜ ਆਉਟ ਪੁੱਟ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਤੋਂ ਬਾਦ ਦਿੱਤਾ ਜਾਂਦਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਵਰਸਿਟੀ ਦੇ ਪ੍ਰਬੰਧਕਾਂ ਦੀ ਯੋਗ ਰਹਿਨੁਮਾਈ, ਉੱਚ ਅਧਿਕਾਰੀਆਂ ਦੇ ਸਹਿਯੋਗ, ਫੈਕਲਟੀ ਮੈਂਬਰਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਨੇ ਸਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ ਤੇ ਭਵਿੱਖ ਵਿਚ ਉਨ੍ਹਾਂ ਵੱਲੋਂ ਹੋਰ ਵਧੀਆ ਨਤੀਜੇ ਦਿੱਤੇ ਜਾਣਗੇ। ਉਨ੍ਹਾਂ ਡਾ. ਨਵਨੀਤ ਸੇਠ ਐਸੋਸਿਏਟ ਡੀਨ ਅਤੇ ਸਮੂਹ ਟੀਮ ਨੂੰ ਇਸ ਪ੍ਰਾਪਤੀ ਦੀਆਂ ਵਧਾਈਆਂ ਦਿੱਤੀਆਂ।