ਜਲਸਾ ਸਾਲਾਨਾ ਮੌਕੇ ਕਾਦੀਆਂ ’ਚ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ
- ਰਾਜਨੀਤੀ
- 27 Dec,2024

ਕਾਦੀਆਂ : ਮੁਸਲਿਮ ਜਮਾਤੇ ਅਹਿਮਦੀਆ ਦਾ 129 ਵਾਂ ਜਲਸਾ ਸਾਲਾਨਾ ਸ਼ੁਰੂ ਹੋ ਗਿਆ ਹੈ। ਪੁਲਿਸ ਵੱਲੋਂ ਪੂਰੇ ਸ਼ਹਿਰ ’ਚ ਸੁਰਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਐੱਸਪੀ ਹੈਡ ਕੁਆਰਟਰ ਜਸਵੰਤ ਕੌਰ ਬਟਾਲਾ, ਡੀਐੱਸਪੀ ਰਾਜੇਸ਼ ਕੱਕੜ ਬਟਾਲਾ, ਡੀਐੱਸਪੀ ਸ੍ਰੀ ਹਰਗੋਬਿੰਦਪੁਰ ਹਰ ਕਿਸ਼ਨ ਸਿੰਘ, ਥਾਣਾ ਕਾਦੀਆਂ ਦੇ ਐੱਸਐੱਚਓ ਪਰਮਿੰਦਰ ਨੇ ਦੱਸਿਆ ਕਿ ਜ਼ਿਲ੍ਹਾ ਤੋਂ ਇਲਾਵਾ ਹੋਰ ਵੀ ਜ਼ਿਲ੍ਹਿਆਂ ਤੋਂ ਪੁਲਿਸ ਦੀ ਭਾਰੀ ਤਾਦਾਦ ਸੁਰੱਖਿਆ ਪ੍ਰਬੰਧਾ ਲਈ ਤੈਨਾਤ ਕੀਤੀ ਗਈ ਹੈ। ਹਰ ਵਾਹਨ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਸ਼ਹਿਰ ’ਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਜਾ ਰਹੀ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਨਾਲ ਸਹਿਯੋਗ ਕਰਨ, ਜੇ ਉਨ੍ਹਾਂ ਨੂੰ ਕਈ ਸੱਕੀ ਚੀਜ਼ ਜਾਂ ਵਿਅਕਤੀ ਬਾਰੇ ਪਤਾ ਚਲਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦੇਣ। ਉੱਧਰ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸ਼ਹਿਰ ’ਚ ਕੀਤੇ ਗਏ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ। ਇਸ ਜਲਸਾ ਵਿੱਚ ਦੁਨੀਆ ਭਰ ਤੋਂ ਅਹਿਮਦੀ ਸ਼ਰਧਾਲੂ ਜਲਸਾ ’ਚ ਸ਼ਿਰਕਤ ਕਰਨ ਲਈ ਪਹੁੰਚ ਚੁੱਕੇ ਹਨ। ਸ਼ਹਿਰ ’ਚ ਕਾਫ਼ੀ ਚਹਿਲ ਪਹਿਲ ਵੇਖਣ ਨੂੰ ਮਿਲ ਰਹੀ ਹੈ। ਮਹਿਮਾਨਾਂ ਦੇ ਖਾਣ ਪੀਣ ਦਾ ਅਤੇ ਠਹਿਰਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
Posted By:

Leave a Reply