ਹੌਲੀ ਹਾਰਟ ਕੌਨਵੈਂਟ ਸਕੂਲ ਵੱਲੋਂ ਵੱਖ-ਵੱਖ ਖੇਤਰਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
- ਖੇਡਾਂ
- 19 Dec,2024

ਮਾਨਸਾ : ਨਰਸੀ ਰਾਮ ਮੈਮੋਰੀਅਲ ਹੋਲੀ ਹਾਰਟ ਕੌਨਵੈਂਟ ਸਕੂਲ ਬੋਹਾ ਵੱਲੋਂ ਪੜ੍ਹਾਈ, ਖੇਡਾਂ, ਸਾਇੰਸ ਪਰਦਰਸ਼ਨੀ ਤੇ ਹੋਰ ਵਿੱਦਿਅਕ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਥਾਣਾ ਬੋਹਾ ਦੇ ਮੁਖੀ ਇੰਸਪੈਕਟਰ ਪ੍ਰਵੀਨ ਕੁਮਾਰ ਸ਼ਰਮਾ ਸਨ ਤੇ ਸਮਾਗਮ ਦੀ ਪ੍ਰਧਾਨਗੀ ਸਕੂਲ ਚੇਅਰਮੈਨ ਸੰਜੀਵ ਕੁਮਾਰ ਸਿੰਗਲਾ ਵੱਲੋਂ ਕੀਤੀ ਗਈ । ਸਮਾਗਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਸੰਤ ਕੁਮਾਰ ਸ਼ਰਮਾ ਦੇ ਸਵਾਗਤੀ ਸ਼ਬਦਾ ਨਾਲ ਹੋਈ। ਆਪਣੇ ਸੰਬੋਧਨ ਵਿਚ ਇੰਸਪੈਕਟਰ ਪ੍ਰਵੀਨ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲ ਪੱਧਰ ’ਤੇ ਮਿਲਣ ਵਾਲੇ ਇਨਾਮ ਸਨਮਾਨ ਉਨ੍ਹਾਂ ਨੂੰ ਜੀਵਨ ਦੀਆਂ ਵੱਡੀਆ ਪ੍ਰਾਪਤੀਆਂ ਹਾਸਲ ਕਰਨ ਦੇ ਯੋਗ ਬਣਾਉਂਦੇ ਹਨ। ਇਸ ਸਮੇਂ ਖੇਡਾਂ ਦੇ ਖੇਤਰ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਪਹਿਲਾ ਤੇ ਮਹਾਤਮਾ ਗਾਂਧੀ ਹਾਊਸ ਨੇ ਦੂਜਾ ਸਥਾਨ ਹਾਸਿਲ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਸੂਬਾਈ ਪੱਧਰ ਤੇ ਵੱਖ ਵੱਖ ਮੁਕਾਬਲਿਆਂ ਵਿੱਚ ਸਕੂਲ ਦਾ ਨਾਂ ਚਮਕਾਉਣ ਵਾਲੇ ਵਿਦਿਆਰਥੀ ਜਸਮੀਨ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਲਵਪ੍ਰੀਤ ਕੌਰ, ਸੁਖਨਪ੍ਰੀਤ ਕੌਰ ਸਮੇਤ ਕਈ ਹੋਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
Posted By:

Leave a Reply