ਭੋਗਪੁਰ ਤੋਂ ਕਾਂਗਰਸ ਪਾਰਟੀ ਨੂੰ ਝਟਕਾ, ਨਗਰ ਕੌਂਸਲ ਦੇ 6 ਕੌਂਸਲਰ ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ
- ਪੰਜਾਬ
- 25 Jan,2025

ਜਲੰਧਰ : ਭੋਗਪੁਰ ਦੀ ਸਿਆਸਤ ਵਿੱਚ ਵੱਡੀ ਹਲਚਲ ਹੋਈ ਹੈ। ਕਾਂਗਰਸੀ ਧੜੇ ਦੇ ਜਿੱਤੇ 6 ਕੌਂਸਲ ਪਾਰਟੀ ਛੱਡ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਨਗਰ ਕੌਂਸਲ ਭੋਗਪੁਰ ਦੀਆਂ ਚੋਣਾਂ 21 ਦਸੰਬਰ 2024 ਨੂੰ ਹੋਈਆਂ ਸਨ ਜਿਸ ਵਿੱਚ ਡਿਵੈਲਪਮੈਂਟ ਕਮੇਟੀ ਭੋਗਪੁਰ ਕਾਂਗਰਸੀ ਧੜੇ ਦੇ ਉਮੀਦਵਾਰਾਂ ਨੇ ਨਗਰ ਕੌਂਸਲ ਭੋਗਪੁਰ ਵਿੱਚ ਬਹੁਮੱਤ ਪ੍ਰਾਪਤ ਹੋਇਆ ਸੀ। ਭਾਵੇਂ ਇਹ ਚੋਣਾਂ ਸਿਆਸੀ ਪਾਰਟੀਆਂ ਦੇ ਚੋਂਣ ਨਿਸ਼ਾਨ ਤੋਂ ਉੱਪਰ ਉੱਠ ਕੇ ਚੋਣਾਂ ਲੜੀਆਂ ਗਈਆਂ ਸਨ ਇਸ ਚੋਂਣ ਵਿੱਚ ਆਪ ਆਦਮੀ ਨੂੰ ਸਿਆਸੀ ਧੱਕਾ ਲੱਗਾ ਪਰ ਕਾਂਗਰਸ ਪੱਖੀ ਸਿਆਸੀ ਗ੍ਰਾਫ ਉੱਚਾ ਹੋਇਆ ਸੀ। ਅਰੋੜਾ ਪਰਿਵਾਰ ਵਿੱਚੋ ਇਕ ਪਰਿਵਾਰ ਦੇ ਛੇ ਮੈਂਬਰ ਚੋਣ ਲੜ ਰਹੇ ਸਨ ਉਨ੍ਹਾਂ ਉਮੀਦਵਾਰਾਂ ਚੋਂ ਪੰਜਾਂ ਵਾਰਡ ਨੰਬਰ 2 ਰਾਜ ਕੁਮਾਰ ਰਾਜਾ , ਵਾਰਡ ਨੰਬਰ 3 ਨੀਤੀ ਅਰੋੜਾ ,ਵਾਰਡ ਨੰਬਰ 8ਮੁਨੀਸ਼ ਅਰੋੜਾ, ਵਾਰਡ ਨੰਬਰ 10 ਰੇਖਾ ਅਰੋੜਾ, ਵਾਰਡ ਨੰਬਰ 13 ਜੀਤ ਰਾਣੀ ਜਿੱਤ ਪ੍ਰਾਪਤ ਕਰ ਕੇ ਇਤਿਹਾਸ ਰਚਿਆ ਸੀ ਅਤੇ ਸਤਨਾਮ ਸਿੰਘ ਵਾਰਡ ਨੰਬਰ 11 ਨੇ ਜਿੱਤ ਪ੍ਰਾਪਤ ਕੀਤੀ ਸੀ। ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਦੇ ਹਲਕਾ ਆਦਮਪੁਰ ਦੇ ਇੰਚਾਰਜ਼ ਜੀਤ ਲਾਲ ਭੱਟੀ ਦੀ ਪਤਨੀ ਉਰਮਿਲਾ ਭੱਟੀ ਵੀ ਚੋਣ ਹਾਰ ਗਏ। ਪਰ ਭੋਗਪੁਰ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਦੀ ਸੱਜੀ ਬਾਂਹ ਵੱਲੋਂ ਜਾਣੇ ਜਾਂਦੇ ਅੱਜ ਰਾਜ ਕੁਮਾਰ ਰਾਜਾ ਗਰੁੱਪ ਦੇ ਆਪ ਵਿੱਚ ਸ਼ਾਮਿਲ ਹੋਣ ਨਾਲ਼ ਭੋਗਪੁਰ ਸ਼ਹਿਰ ਵਿੱਚ ਕਾਂਗਰਸ ਪਾਰਟੀ ਦਾ ਸਿਆਸੀ ਗ੍ਰਾਫ ਨੂੰ ਢਾਹ ਲੱਗ ਗਈ। ਇਸ ਸਬੰਧ ਵਿੱਚ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ ਨਾਲ ਰਾਬਤਾ ਕਰਨ 'ਤੇ ਉਹਨਾਂ ਤੋਂ ਕਾਂਗਰਸ ਪਾਰਟੀ ਛੱਡ ਕੇ ਆਪ 'ਚ ਜਾਣ ਵਾਲੇ ਕੌਸਲਰਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਉਹ ਜਾਣ ਵਾਲੇ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਦਾ ਕਿ ਕਾਰਨ ਸੀ।
Posted By:

Leave a Reply