ਪਹਿਲਗਾਮ ਅੱਤਵਾਦੀ ਹਮਲੇ ’ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਿਆਨ
- ਦੇਸ਼
- 25 Apr,2025

ਪਹਿਲਗਾਮ :ਪਹਿਲਗਾਮ ਅੱਤਵਾਦੀ ਹਮਲੇ ’ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਜਾਣਦੀ ਅੱਤਵਾਦ ਪਾਕਿਸਤਾਨ ਦੀ ਪੈਦਾਇਸ਼ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਫ਼ਾਂਸੀ ਦੇ ਦੇਣੀ ਚਾਹੀਦੀ ਹੈ, ਜੋ ਵੀ ਪਹਿਲਗਾਮ ’ਚ ਹੋਇਆ ਹੈ ਬਹੁਤ ਨਿੰਦਣਯੋਗ ਹੈ, ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨ੍ਹੀਂ ਘੱਟ ਹੈ। ਇਸ ਹਮਲੇ ’ਚ ਜ਼ਖ਼ਮੀ ਹੋਏ ਹਨ ਉਨ੍ਹਾਂ ਨਾਲ ਸਾਡੀ ਹਮਦਰਦੀ ਹੈ। ਭਾਰਤ ਦੇ 140 ਕਰੋੜ ਲੋਕ ਇੱਕ ਸਾਥ ਹਨ। ਉਨ੍ਹਾਂ ਕਿਹਾ ਕਿ ਮਰਨੇ ਵਾਲਿਆਂ ’ਚ ਇੱਕ ਪੋਨੀ ਵਾਲਾ ਗਰੀਬ ਆਦਮੀ ਵੀ ਸ਼ਾਮਲ ਸੀ। ਜਿਸ ਦੀ ਉਥੇ ਰੋਜ਼ੀ ਰੋਟੀ ਚੱਲਦੀ ਸੀ ਜਿਸ ਨੇ ਅੱਤਵਾਦੀਆਂ ਨੂੰ ਕਿਹਾ ਕਿ ਤੁਸੀਂ ਸਾਡੇ ਪੇਟ ’ਤੇ ਲੱਤ ਮਾਰ ਰਹੇ ਹੋ , ਜਿਸ ਨੂੰ ਅੱਤਵਾਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ।
#PahalgamAttack #DrBalbirSingh #TerrorismCondemned #IndiaAgainstTerror #Pahalgam #BreakingNews #PeaceAndUnity #NoToTerrorism #PunjabMinister #SecurityConcerns
Posted By:

Leave a Reply