ਹਰਿਆਣਾ : 66 ਕੇਵੀ ਸਬ ਸਟੇਸ਼ਨ ਹਰਿਆਣਾ ਦੇ ਐੱਸਡੀਓ ਸਤਨਾਮ ਸਿੰਘ ਤੇ ਸਮੂਹ ਮੁਲਾਜ਼ਮਾਂ ਵੱਲੋਂ ਨਵੇਂ ਸਾਲ ਦੀ ਆਮਦ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਭਾਈ ਪ੍ਰਕਾਸ਼ ਸਿੰਘ ਜੇਈ ਫਾਂਬੜਾ, ਭਾਈ ਮਨਕੀਤ ਸਿੰਘ ਫਾਂਬੜਾ, ਅਸ਼ਵਨੀ ਹਰਿਆਣਾ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੈਬਨਿਟ ਮੰਤਰੀ ਰਵਜੋਤ ਸਿੰਘ ਦੇ ਪੀਏ ਪ੍ਰਦੀਪ ਸੈਣੀ, ਚੇਅਰਮੈਨ ਵਿਸ਼ਨੂੰ ਤਿਵਾੜੀ, ਡਿਪਟੀ ਚੀਫ ਇੰਜ. ਹਰਮਿੰਦਰ ਸਿੰਘ, ਕਾਂਗਰਸ ਬਲਾਕ ਪ੍ਰਧਾਨ ਮਨਿੰਦਰ ਸਿੰਘ ਟਿੰਮੀ ਸ਼ਾਹੀ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਅਰਦਾਸ ਉਪਰੰਤ ਐੱਸਡੀਓ ਸਤਨਾਮ ਸਿੰਘ ਨੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੰਦੇ ਹੋਏ ਨਵੇ ਸਾਲ ਵਿੱਚ ਆਪਣਾ ਕੰਮ ਪੂਰੀ ਤਨਦੇਹੀ, ਇਮਾਨਦਾਰੀ ਅਤੇ ਬਿਨਾਂ ਭੇਦਭਾਵ ਤੋਂ ਕਰਨ ਲਈ ਕਿਹਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਕਪਿਲਾ, ਇਕਬਾਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਕੁਲਵੀਰ ਸਿੰਘ ਜੇਈ, ਪ੍ਰਕਾਸ਼ ਸਿੰਘ ਜੇਈ, ਕਰਨ ਸਿੰਘ ਜੇਈ, ਨਰਿੰਦਰ ਸਿੰਘ ਜੇਈ, ਜਸਪਾਲ ਸਿੰਘ ਜੇਈ, ਅਵਤਾਰ ਸਿੰਘ ਜੇਈ, ਹਰਕੰਵਲ ਸਿੰਘ ਜੇਈ, ਅਸ਼ਵਨੀ ਕੁਮਾਰ ਜੇਈ, ਯਸ਼ਪਾਲ ਸਿੰਘ, ਅਸ਼ੋਕ ਕੁਮਾਰ ਜੇਈ, ਅਜੇ ਕੁਮਾਰ ਜੇਈ, ਨਵਦੀਪ ਸਿੰਘ ਜੇਈ, ਦਵਿੰਦਰ ਸਿੰਘ ਢਿਲੋਂ, ਨੀਨਾ ਕਟਾਰੀਆ, ਰਾਕੇਸ਼ ਠਾਕੁਰ ਐੱਸਐੱਸਓ, ਪੰਕਜ ਠਾਕੁਰ ਐੱਸਐੱਸਓ ਜਨੌੜੀ, ਬਲਵਿੰਦਰ ਕੌਰ, ਅਮਨਪ੍ਰੀਤ ਸਿੰਘ, ਸੁਨੀਲ ਪਾਂਡੇ, ਲੱਡੂ ਅੱਭੋਵਾਲ, ਕਰਨੈਲ ਸਿੰਘ ਵੀ ਹਾਜ਼ਰ ਸਨ ।
Leave a Reply