ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ’ਚ ਕੰਨਿਆ ਫਗਵਾੜਾ ਤੇ ਰਾਮਗੜ੍ਹ ਦੀ ਝੰਡੀ

ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ’ਚ ਕੰਨਿਆ ਫਗਵਾੜਾ ਤੇ ਰਾਮਗੜ੍ਹ ਦੀ ਝੰਡੀ

ਕਪੁਰਥਲਾ : ਰਾਜ ਵਿਦਿਅਕ ਖੋਜ ਤੇ ਸਿਖਲਾਈ ਸੰਸਥਾ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਕੂਲਾਂ ਦੇ ਵਿਦਿਆਰਥੀਆਂ ’ਚ ਗਣਿਤ, ਵਿਗਿਆਨ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਿਸ਼਼ੇ ’ਚ ਰੁਚੀ ਪੈਦਾ ਕਰਨ ਹਿੱਤ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਸਕੂਲ ਆਫ ਐਮੀਨੈਂਸ ਕਪੂਰਥਲਾ ’ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਲਜਿੰਦਰ ਕੌਰ ਦੀ ਅਗਵਾਈ ਤੇ ਉਪ ਜ਼ਿਲ੍ਹਾ ਸਿਖਿਆ ਅਧਿਕਾਰੀ ਰਾਜੇਸ਼ ਭੱਲਾ ਦੀ ਦੇਖ ਰੇਖ ਹੇਠ ਕਰਵਾਏ ਗਏ। ਸਮਾਗਮ ਦੀ ਪ੍ਰਧਾਨਗੀ ਐਨਆਈਸੀ ਕਪੂਰਥਲਾ ਦੇ ਅਧਿਕਾਰੀ ਸਾਹਿਲ ਖੱਤਰੀ ਨੇ ਕੀਤੀ ਤੇ ਬਤੌਰ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਡਾਕਟਰ ਤਜਿੰਦਰਪਾਲ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਕੰਪਿਊਟਰ ਯੁੱਗ ਤੇ ਸਾਈਬਰ ਕਰਾਈਮ ਬਾਰੇ ਜਾਣਕਾਰੀ ਦਿੱਤੀ।ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਦਵਿੰਦਰ ਸ਼ਰਮਾ ਤੇ ਟੀਮ ਨੇ ਕੁਇਜ਼ ਦਾ ਸੰਚਾਲਨ ਕੀਤਾ। ਨਤੀਜਾ ਜਾਰੀ ਕਰਦਿਆਂ ਜ਼ਿਲ੍ਹਾ ਕੋਆਰਡੀਨੇਟਰ ਲੈਕਚਰਾਰ ਸੁਨੀਲ ਬਜਾਜ ਨੇ ਦੱਸਿਆ ਕਿ ਮਿਡਲ ਪੱਧਰ ’ਤੇ ਸਰਕਾਰੀ ਹਾਈ ਸਕੂਲ ਰਾਮਗੜ੍ਹ ਨੇ ਪਹਿਲਾ ਸਥਾਨ, ਸੀਨੀਅਰ ਸੈਕੰਡਰੀ ਸਕੂਲ ਬਲ੍ਹੇਰ ਖਾਨ ਨੇ ਦੂਜਾ ਸਥਾਨ ਤੇ ਸਰਕਾਰੀ ਮਿਡਲ ਸਕੂਲ ਸਤਾਬਗੜ੍ਹ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੈਕੰਡਰੀ ਪੱਧਰ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਨੇ ਪਹਿਲਾ ਸਥਾਨ, ਸੀਨੀਅਰ ਸੈਕੰਡਰੀ ਸਕੂਲ ਬਲ੍ਹੇਰ ਖਾਨਪੁਰ ਨੇ ਦੂਜਾ ਸਥਾਨ ਤੇ ਸਰਕਾਰੀ ਹਾਈ ਸਕੂਲ ਚਹੇੜੂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਟੈਕਨੀਕਲ ਸਹਾਇਕ ਜਗਦੀਪ ਜੰਮੂ ਨੇ ਦੱਸਿਆ ਕਿ ਜਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਟੀਮਾਂ ਰਾਜ ਪੱਧਰ ’ਤੇ ਹਿੱਸਾ ਲੈਣਗੀਆਂ ਅਤੇ ਇਸ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰਨ ਦੀ ਪ੍ਰੇਰਨਾ ਦਿਤੀ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੋਮੈਂਟੋ ਵਿਸ਼ੇਸ਼ ਮਹਿਮਾਨ ਡਾਕਟਰ ਤੇਜਿੰਦਰ ਤੇ ਮੁੱਖ ਮਹਿਮਾਨ ਸਾਹਿਲ ਖਤਰੀ ਨੇ ਦਿੱਤੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨੈਟਵਰਕ ਇੰਜੀਨੀਅਰ ਰਾਜਬੀਰ ਸਿੰਘ ਨੱਢਾ ਹਾਜ਼ਰ ਸਨ। ਸਮਾਗਮ ਦੇ ਸਫਲ ਪ੍ਰਬੰਧਨ ਲਈ ਟੈਕਨੀਕਲ ਸਹਾਇਕ ਜਗਦੀਪ ਜੰਮੂ , ਬਲਾਕ ਰਿਸੋਰਸ ਕੋਆਰਡੀਨੇਟਰ ਅਰੁਣ ਸ਼ਰਮਾ, ਜਤਿੰਦਰ ਕੌਰ, ਸਤੀਸ਼ ਕੁਮਾਰ, ਸ਼ਮਸ਼ੇਰ ਸਿੰਘ, ਅਵਤਾਰ ਸਿੰਘ ਸੁਖਵਿੰਦਰ ਸਿੰਘ, ਅਵਨੀਸ਼ ਕੁਮਾਰ, ਹਰਵਿੰਦਰ ਸਿੰਘ, ਹਰੀਸ਼ ਕੁਮਾਰ, ਸ਼ਰਵਨ ਕੁਮਾਰ ਤੇ ਓਮਕਾਰ ਸਿੰਘ ਦਾ ਖਾਸ ਸਹਿਯੋਗ ਰਿਹਾ।