ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ
- ਪੰਜਾਬ
- 07 Dec,2024

ਫਗਵਾੜਾ : ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ ਡਾ. ਅੰਬੇਡਕਰ ਭਵਨ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਮਿਸ਼ਨਰੀ ਕਵੀਆਂ ਸੋਹਣ ਸਹਿਜਲ, ਬਲਦੇਵ ਰਾਜ ਕੋਮਲ, ਸ਼ਾਮ ਸਰਗੁੰਦੀ, ਜੇ ਐਸ ਤੱਖਰ ਤੇ ਹਰਮੇਸ਼ ਗਾਹੌਰੀਆ ਵੱਲੋਂ ਬਾਬਾ ਸਾਹਿਬ ਜੀ ਦੇ ਜੀਵਨ ਮਿਸ਼ਨ ਤੇ ਕਵਿਤਾਵਾਂ, ਗੀਤ ਪੇਸ਼ ਕੀਤੇ। ਅਜ਼ਾਦ ਰੰਗਮੰਚ ਕਲਾ ਭਵਨ ਦੀ ਟੀਮ ਵੱਲੋਂ ਬਾਬਾ ਸਾਹਿਬ ਦੀ ਜੀਵਨੀ ਤੇ ਕੋਰਿਓਗ੍ਰਾਫ਼ੀਆਂ ਪੇਸ਼ ਕੀਤੀਆਂ ਗਈਆਂ। ਪ੍ਰਸਿੱਧ ਮਿਸ਼ਨਰੀ ਗਾਇਕ ਜੋਗਿੰਦਰ ਝਿੱਕਾ ਜਰਮਨੀ ਤੇ ਪ੍ਰੋ. ਰਿਸ਼ੀ ਵੱਲੋਂ ਬਾਬਾ ਸਾਹਿਬ ਜੀ ਨੂੰ ਗੀਤ ਸੰਗੀਤ ਰਾਹੀਂ ਸ਼ਰਧਾਂਜਲੀ ਭੇਟ ਕੀਤੀ। ਪ੍ਰਸਿੱਧ ਲੇਖਕ ਨਿਰਦੇਸ਼ਕ ਅਤੇ ਅਦਾਕਾਰ ਡਾ. ਸਾਹਿਬ ਸਿੰਘ ਵੱਲੋਂ ਚਰਚਿਤ ਨਾਟਕ ਧਨ ਲਿਖਾਰੀ ਨਾਨਕਾ ਪੇਸ਼ ਕੀਤਾ ਗਿਆ, ਡੇਢ ਘੰਟੇ ਦਾ ਇਹ ਇਕ ਪਾਤਰੀ ਨਾਟਕ ਖਚਾਖਚ ਭਰੇ ਹਾਲ ’ਚ ਦਰਸ਼ਕਾਂ ਨੇ ਬਹੁਤ ਗੰਭੀਰਤਾ ਨਾਲ ਦੇਖਿਆ। ਡਾ. ਸਾਹਿਬ ਸਿੰਘ ਦੀ ਅਦਾਕਾਰੀ ਤੇ ਨਾਟਕ ਦੇ ਵਿਸ਼ੇ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ। ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਬਾਬਾ ਸਾਹਿਬ ਦੀ ਜੀਵਨੀ ਮਿਸ਼ਨ ਤੇ ਸੰਘਰਸ਼ ਤੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਦੇ ਸੁਪਨਿਆਂ ਦਾ ਸਮਾਜ , ਭਾਈਚਾਰੇ ਵਾਲਾ ਸਮਾਜ ਉਸਾਰਨ ਲਈ ਸਾਨੂੰ ਸਭ ਨੂੰ ਪੜ੍ਹੋ , ਜੁੜੋ ਤੇ ਸੰਘਰਸ਼ ਕਰੋ ਦੇ ਰਸਤੇ ’ਤੇ ਚੱਲਣ ਦੀ ਜ਼ਰੂਰਤ ਹੈ। ਬਮਸੇਫ ਦੇ ਸੀਨੀਅਰ ਕਾਰਜਕਰਤਾ ਮਾਸਟਰ ਸਤੀਸ਼ ਕੁਮਾਰ ਨੇ ਭਾਸ਼ਣ ਰਹੀ ਦਰਸ਼ਕਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ।
Posted By:

Leave a Reply