ਨਗਰ ਪੰਚਾਇਤ ਚੀਮਾ ਦੇ 9 ਕੌਂਸਲਰ ਬਿਨ੍ਹਾਂ ਮੁਕਾਬਲਾ ਜੇਤੂ
ਚੀਮਾ ਮੰਡੀ - ਨਗਰ ਪੰਚਾਇਤ ਚੀਮਾ ਮੰਡੀ ਦੇ 13 ਵਾਰਡਾਂ ’ਚੋਂ 9 ਕੌਸਲਰ ਬਿਨ੍ਹਾਂ ਮੁਕਾਬਲਾ ਜਿੱਤ ਚੁੱਕੇ ਹਨ। ਜਿਨ੍ਹਾਂ ਵਿਚ ਵਾਰਡ-1 ਤੋਂ ਸ਼ਵਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਚਹਿਲ, ਵਾਰਡ ਨੰਬਰ 2 ਤੋਂ ਸੁਖਜੀਤ ਸਿੰਘ ਸੁੱਖਾ ਵਾਲੀਆ, ਵਾਰਡ ਨੰਬਰ 4 ਤੋਂ ਮਨਪ੍ਰੀਤ ਸਿੰਘ ਮਨੀ, ਵਾਰਡ-5 ਤੋਂ ਬਲਜਿੰਦਰ ਕੌਰ ਪਤਨੀ ਬੀਰਬਲ ਸਿੰਘ, ਵਾਰਡ ਨੰਬਰ 6 ਤੋਂ ਗੁਰਪਿਆਰ ਸਿੰਘ ਨਿੱਕਾ, ਵਾਰਡ-8 ਤੋਂ ਪਰਮਿੰਦਰ ਸਿੰਘ ਬੱਬੂ, ਵਾਰਡ-9 ਤੋਂ ਸੁਖਜੀਤ ਕੌਰ ਪਤਨੀ ਕੁਲਦੀਪ ਸਿੰਘ, ਵਾਰਡ-10 ਤੋਂ ਕੁਲਦੀਪ ਸਿੰਘ ਸਿੱਧੂ ਤੇ ਵਾਰਡ-13 ਤੋਂ ਅੰਜੂ ਰਾਣੀ ਪਤਨੀ ਲੱਖੀ ਬਾਂਸਲ ਬਿਨਾਂ ਮੁਕਾਬਲਾ ਕੌਂਸਲਰ ਚੁਣੇ ਗਏ ਹਨ। ਇੱਥੇ ਦੱਸਣਾ ਬਣਦਾ ਹੈ ਕਿ ਹੁਣ ਸਿਰਫ ਚਾਰ ਵਾਰਡਾਂ 3, 7, 11 ਤੇ 12 ਵਿਚ ਹੀ ਚੋਣ ਹੋਵੇਗੀ।
Posted By: Daily Suraj Bureau