ਨਗਰ ਪੰਚਾਇਤ ਚੀਮਾ ਦੇ 9 ਕੌਂਸਲਰ ਬਿਨ੍ਹਾਂ ਮੁਕਾਬਲਾ ਜੇਤੂ

ਨਗਰ ਪੰਚਾਇਤ ਚੀਮਾ ਦੇ 9 ਕੌਂਸਲਰ ਬਿਨ੍ਹਾਂ ਮੁਕਾਬਲਾ ਜੇਤੂ

ਚੀਮਾ ਮੰਡੀ - ਨਗਰ ਪੰਚਾਇਤ ਚੀਮਾ ਮੰਡੀ ਦੇ 13 ਵਾਰਡਾਂ ’ਚੋਂ 9 ਕੌਸਲਰ ਬਿਨ੍ਹਾਂ ਮੁਕਾਬਲਾ ਜਿੱਤ ਚੁੱਕੇ ਹਨ। ਜਿਨ੍ਹਾਂ ਵਿਚ ਵਾਰਡ-1 ਤੋਂ ਸ਼ਵਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਚਹਿਲ, ਵਾਰਡ ਨੰਬਰ 2 ਤੋਂ ਸੁਖਜੀਤ ਸਿੰਘ ਸੁੱਖਾ ਵਾਲੀਆ, ਵਾਰਡ ਨੰਬਰ 4 ਤੋਂ ਮਨਪ੍ਰੀਤ ਸਿੰਘ ਮਨੀ, ਵਾਰਡ-5 ਤੋਂ ਬਲਜਿੰਦਰ ਕੌਰ ਪਤਨੀ ਬੀਰਬਲ ਸਿੰਘ, ਵਾਰਡ ਨੰਬਰ 6 ਤੋਂ ਗੁਰਪਿਆਰ ਸਿੰਘ ਨਿੱਕਾ, ਵਾਰਡ-8 ਤੋਂ ਪਰਮਿੰਦਰ ਸਿੰਘ ਬੱਬੂ, ਵਾਰਡ-9 ਤੋਂ ਸੁਖਜੀਤ ਕੌਰ ਪਤਨੀ ਕੁਲਦੀਪ ਸਿੰਘ, ਵਾਰਡ-10 ਤੋਂ ਕੁਲਦੀਪ ਸਿੰਘ ਸਿੱਧੂ ਤੇ ਵਾਰਡ-13 ਤੋਂ ਅੰਜੂ ਰਾਣੀ ਪਤਨੀ ਲੱਖੀ ਬਾਂਸਲ ਬਿਨਾਂ ਮੁਕਾਬਲਾ ਕੌਂਸਲਰ ਚੁਣੇ ਗਏ ਹਨ। ਇੱਥੇ ਦੱਸਣਾ ਬਣਦਾ ਹੈ ਕਿ ਹੁਣ ਸਿਰਫ ਚਾਰ ਵਾਰਡਾਂ 3, 7, 11 ਤੇ 12 ਵਿਚ ਹੀ ਚੋਣ ਹੋਵੇਗੀ।