ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ’ਚ ਦੋ ਦਿਨਾਂ ਮੇਲਾ ਲਾਇਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ’ਚ ਦੋ ਦਿਨਾਂ ਮੇਲਾ ਲਾਇਆ

ਮਾਹਿਲਪੁਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਰਾਮਪੁਰ ਝੰਜੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਦਿਨਾਂ ਚਾਰ ਵਿਸ਼ਿਆਂ ਮੇਲਾ ਲਗਾਇਆ ਗਿਆ, ਜਿਸ ’ਚ ਛੇਵੀ ਤੋਂ ਦਸਵੀਂ ਅਤੇ ਦੱਸਵੀਂ ਤੋਂ ਪਲੱਸ 2 ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਰੈਨੂੰ ਬਾਲਾ ਨੇ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਰੇਨੂੰ ਬਾਲਾ ਨੇ ਮੇਲੇ ਦਾ ਨਿਰੀਖਣ ਕਰਨ ਮੌਕੇ ਕਿਹਾ ਕਿ ਇਸ ਮੇਲੇ ਦਾ ਮੁੱਖ ਮੰਤਵ ਸਾਇੰਸ, ਅੰਗਰੇਜ਼ੀ, ਸਮਾਜਿਕ ਵਿਗਿਆਨ ਅਤੇ ਆਰਟਸ ਵਿਸ਼ਿਆਂ ਵਿਚ ਵੱਧ ਤੋ ਵੱਧ ਰੁਚੀ ਪੈਦਾ ਕਰਨਾ ਹੈ। ਇਸ ਮੌਕੇ ਬਲਾਕ ਰਿਸੌਰਸ ਕੋਆਰਡੀਨੇਟਰ ਬਲਬੀਰ ਸਿੰਘ ਦੱਸਿਆ ਕਿ ਇਹ ਮੇਲਾ ’ਚ ਅੰਗਰੇਜ਼ੀ, ਗਣਿਤ, ਸਮਾਜਿਕ ਵਿਗਿਆਨ, ਵਿਗਿਆਨ ਅਤੇ ਪਲੱਸ 2 ਦੇ ਵਿਦਿਆਰਥੀਆਂ ਨੇ ਆਰਟਸ ਦੇ ਆਦਿ ਵਿਸ਼ੇ ’ਤੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਪਤਵੰਤਿਆਂ ਨੇ ਵੀ ਇਸ ਮੇਲੇ ਵਿੱਚ ਸ਼ਮੂਲੀਅਤ ਕੀਤੀ। ਇਸ ਮੇਲੇ ਦੌਰਾਨ ਬਲਬੀਰ ਸਿੰਘ ਬੀਆਰਸੀ ਰੇਨੂੰ ਬਾਲਾ, ਮੈਡਮ ਨਿਰਮਲਾ ਦੇਵੀ, ਬਹਾਦਰ ਸਿੰਘ, ਬਖਸ਼ੋ ਰਾਣੀ ਸੁਮਨ ਸਹੋਤਾ, ਔਸਮਾ, ਨੀਰਜ ਕੁਮਾਰੀ, ਗੁਰਦੀਪ ਸਿੰਘ ਗੁਰਿੰਦਰਜੀਤ ਕੌਰ, ਹਨੀਸਾ, ਰਾਜਵਿੰਦਰ ਕੌਰ, ਮਨਜਿੰਦਰ ਕੁਮਾਰ ਸਮੇਤ ਸਮੂਹ ਸਕੂਲ ਸਟਾਫ ਹਾਜ਼ਰ ਸਨ।