ਸ਼ੰਭੂ ਮੋਰਚੇ ਤੋਂ ਸਰਵਣ ਪੰਧੇਰ ਦਾ ਬਿਆਨ, ਭਲਕੇ 12 ਵਜੇ ਸ਼ੰਭੂ ਮੋਰਚੇ ’ਤੇ ਕੀਤੀ ਜਾਵੇਗੀ ਕਾਨਫ਼ਰੰਸ
- ਪੰਜਾਬ
- 15 Jan,2025

ਸ਼ੰਭੂ : ਸ਼ੰਭੂ ਮੋਰਚੇ ਤੋਂ ਸਰਵਣ ਸਿੰਘ ਪੰਧੇਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਲਕੇ 12 ਵਜੇ ਸ਼ੰਭੂ ਮੋਰਚੇ ’ਤੇ ਕਾਨਫਰੰਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਨਫ਼ਰੰਸ ਵਿਚ ਵੱਡੇ ਐਲਾਨ ਕੀਤੇ ਜਾਣਗੇ। ਸਰਵਣ ਪੰਧੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੰਭੂ ਮੋਰਚੇ ’ਤੇ ਦੋਹਾਂ ਮੋਰਚਿਆਂ ਦਾ ਦਿੱਲੀ ਅੰਦੋਲਨ -2 ਦਾ ਬੋਰਡ ਵੀ ਲਗਾਏ ਗਏ ਹਨ। ਪੰਧੇਰ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਬਾਰਡਰ ’ਤੇ ਗਿੱਦੜ ਧਮਕੀਆਂ ਲਈ ਜੋ ਫ਼ੋਰਸ ਲਗਾਈ ਗਈ ਹੈ, ਸਾਡਾ ਕਹਿਣਾ ਇਹੀ ਹੈ ਕਿ ਇਸ ਨੂੰ ਵਾਪਸ ਕੀਤਾ ਜਾਵੇ। ਇਹ ਧਰਨਾ ਦੋਹਾਂ ਫੋਰਮਾਂ ਦਾ ਸ਼ਾਂਤਮਈ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਥਾਂ ’ਤੇ 111 ਕਿਸਾਨਾਂ ਨੇ ਮਰਨ ਵਰਤ ’ਤੇ ਜਾ ਕੇ ਬੈਠਣਾ ਸੀ ਹੋਰ ਉਥੇ ਕੀ ਕਰਨਾ ਸੀ। ਪੰਧੇਰ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਪੰਜਾਬ ਆਏ ਸੀ ਉਦੋਂ ਕ੍ਰਾਂਤੀਕਾਰੀ ਕਿਸਾਨਾਂ ’ਤੇ 305 ਦੇ ਪਰਚੇ ਵੀ ਕੀਤੇ ਗਏ। ਉਨ੍ਹਾਂ ਕਿਹਾ ਕਿ 307 ਦਾ ਕੋਈ ਰੋਲਾ ਨਹੀਂ ਹੈ।ਸਰਵਣ ਪੰਧੇਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਦਾਲਤ ਦੇ ਨਾਂਅ 'ਤੇ ਸਾਡਾ ਸਬਰ ਨਾ ਪਰਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ ਸਾਡਾ ਪੰਜਾਬ ਸਰਕਾਰ ਨਾਲ ਨਹੀਂ ਹੈ। ਸਰਵਣ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਲਈ ਮਨਾ ਕੇ ਛੱਡਾਂਗੇ ਅਤੇ ਐਮਐਸਪੀ ਲੀਗਲ ਕਾਨੂੰਨ ਵੀ ਬਣੇਗਾ। ਦੇਸ਼ ਦੇ ਕਿਸਾਨਾਂ ਦਾ ਕਰਜਾ ਮਾਫ਼ ਵੀ ਹੋਵੇਗਾ। ਆਦੀਵਾਸੀਆਂ ਦੇ ਸੰਵਿਧਾਨ ਦੀ ਸੂਚੀ ਲਾਗੂ ਹੋਵੇਗੀ ਅਤੇ ਮਜ਼ਦੂਰਾਂ ਦੀ 200 ਰੁਪਏ ਨਰੇਗਾ ਦੀ ਚੰਗੀ ਦਿਹਾੜੀ ਬਣ ਕੇ ਰਹੇਗੀ। ਉਨ੍ਹਾਂ ਕਿਹਾ ਕਿ ਇਹ ਲੋਕ ਲਹਿਰ ਦੱਸ ਰਹੀ ਹੈ।ਸਰਵਣ ਪੰਧੇਰ ਨੇ ਕਿਹਾ ਕਿ ਪੰਜਾਬ ਬੰਦ ਹੋਣ ’ਤੇ ਜਿਵੇਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ ਸਹਿਯੋਗ ਦਿੱਤਾ ਹੈ। ਮੋਦੀ ਸਰਕਾਰ ਨੂੰ ਸਪਸ਼ੱਟ ਪੜ੍ਹ ਲੈਣਾ ਚਾਹੀਦਾ ਹੈ।ਪੰਧੇਰ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਮੋਰਚਿਆਂ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨ ਲਈ ਹਰ ਪਿੰਡ ’ਚੋਂ ਇੱਕ ਟਰਾਲੀ ਮੋਰਚੇ ’ਚ ਜ਼ਰੂਰ ਲਿਆਂਦੀ ਜਾਵੇ। ਅਸੀਂ ਮੋਦੀ ਸਰਕਾਰ ਤੋਂ ਮੰਗਾਂ ਮੰਨਵਾ ਕੇ ਰਹਾਂਗੇ।
Posted By:

Leave a Reply