ਨਗਰ ਪੰਚਾਇਤ ਹੰਡਿਆਇਆ ਚੋਣਾਂ ਦੀਆਂ ਸੂਚੀਆਂ ਲਾਉਣ ਵਿਚ ਹੋਈ ਦੇਰੀ ਕਾਰਨ ਉਮੀਦਵਾਰ ਭੜਕੇ

ਨਗਰ ਪੰਚਾਇਤ ਹੰਡਿਆਇਆ ਚੋਣਾਂ ਦੀਆਂ ਸੂਚੀਆਂ ਲਾਉਣ ਵਿਚ ਹੋਈ ਦੇਰੀ ਕਾਰਨ ਉਮੀਦਵਾਰ ਭੜਕੇ

ਹੰਡਿਆਇਆ : ਨਗਰ ਪੰਚਾਇਤ ਹੰਡਿਆਇਆ ਚੋਣਾਂ ਵਿਚ ਅੱਜ ਸੂਚੀਆਂ ਲਾਉਣ ਵਿਚ ਹੋਈ ਦੇਰੀ ਕਾਰਨ ਰਿਟਰਨਿੰਗ ਅਫ਼ਸਰ ਕਮ ਤਹਿਸੀਲਦਾਰ ਬਰਨਾਲਾ ਦਫ਼ਤਰ ਅੱਗੇ ਉਮੀਦਵਾਰਾਂ ਨੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਉਮੀਦਵਾਰਾ ਦਾ ਕਹਿਣਾ ਸੀ ਕਿ ਸੂਚੀਆਂ 3 ਵਜੇ ਲਾਉਣੀਆਂ ਸੀ ਪਰ 5 ਵਜੇ ਤੱਕ ਨਹੀਂ ਲਾਈਆਂ ਗਈਆਂ । ਜਿਸ ਕਰ ਕੇ ਸਮੂਹ ਅਕਾਲੀ, ਕਾਂਗਰਸੀ ਤੇ ਆਜ਼ਾਦ ਉਮੀਦਵਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।