ਜੰਗਲਾਤ ਵਰਕਰਾਂ ਦਾ ਰੇਂਜ ਦਫਤਰ ਸਾਹਮਣੇ ਲਾਇਆ ਧਰਨਾ 7ਵੇਂ ਦਿਨ ਵੀ ਰਿਹਾ ਜਾਰੀ

ਜੰਗਲਾਤ ਵਰਕਰਾਂ ਦਾ ਰੇਂਜ ਦਫਤਰ ਸਾਹਮਣੇ ਲਾਇਆ ਧਰਨਾ 7ਵੇਂ ਦਿਨ ਵੀ ਰਿਹਾ ਜਾਰੀ

ਫਿਰੋਜ਼ਪੁਰ : ਜੰਗਲਾਤ ਵਰਕਰਜ ਯੂਨੀਅਨ ਰੇਂਜ ਫਿਰੋਜ਼ਪੁਰ ਵੱਲੋਂ ਵਰਕਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਰੇਂਜ ਦਫਤਰ ਫਿਰੋਜ਼ਪੁਰ ਸਾਹਮਣੇ ਲਾਇਆ ਧਰਨਾ ਸੱਤਵੇਂ ਦਿਨ ਵੀ ਜਾਰੀ ਰਿਹਾ। ਧਰਨੇ ਸਬੰਧੀ ਜਾਣਕਾਰੀ ਦਿੰਦਿਆਂ ਰੇਂਜ ਪ੍ਰਧਾਨ ਮੁਖਤਿਆਰ ਸਿੰਘ, ਜਨਰਲ ਸਕੱਤਰ ਬਲਵਿੰਦਰ ਸਿੰਘ, ਵਿੱਤ ਸਕੱਤਰ ਮਹਿੰਦਰ ਸਿੰਘ, ਰਾਜ ਸਿੰਘ ਜੁਆਇੰਟ ਸਕੱਤਰ ਨੇ ਦੱਸਿਆ ਕਿ ਵਣ ਮੰਡਲ ਅਫਸਰ ਫਿਰੋਜ਼ਪੁਰ ਵੱਲੋਂ ਵਰਕਰਾਂ ਦੀਆਂ ਮੰਨੀਆਂ ਮੰਗਾਂ ਨੂੰ ਰੇਂਜ ਅਫਸਰ ਫਿਰੋਜ਼ਪੁਰ ਲਾਗੂ ਨਹੀਂ ਕਰ ਰਿਹਾ, ਵਰਕਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਜਦੋਂ ਰੇਂਜ ਅਫਸਰ ਨਾਲ ਮੀਟਿੰਗ ਕੀਤੀ ਤਾਂ ਰੇਂਜ ਅਫਸਰ ਨੇ ਮੰਗਾਂ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਕਾਰਨ ਫੀਲਡ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਰੇਂਜ ਅਫਸਰ ਵੱਲੋਂ ਜੇਕਰ ਵਰਕਰਾਂ ਦੀਆਂ ਮੰਗਾਂ ਨੂੰ ਗੱਲਬਾਤ ਰਾਹੀਂ ਹੱਲ ਨਾ ਕੀਤਾ ਤਾਂ ਰੇਜ ਦਫਤਰ ਫਿਰੋਜ਼ਪੁਰ ਵਿਖੇ ਲਾਇਆ ਧਰਨਾ ਵਰਕਰਾਂ ਦੀਆਂ ਮੰਗਾਂ ਮੰਨਣ ਤੱਕ ਲਗਾਤਾਰ ਜਾਰੀ ਰਹੇਗਾ। ਇਸ ਧਰਨੇ ਵਿੱਚ ਨਿਸ਼ਾਨ ਸਿੰਘ, ਜਸਵਿੰਦਰ ਸਿੰਘ, ਮਿਹਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਬਲਵੀਰ ਸਿੰਘ ਗੋਖੀਵਾਲਾ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਸਰਕਲ ਸਕੱਤਰ, ਰਾਜ ਸਿੰਘ, ਗੁਰਬਚਨ ਸਿੰਘ, ਰਾਮ ਸਿੰਘ, ਹੱਕਾ ਸਿੰਘ, ਜੀਤ ਸਿੰਘ, ਕਰਨੈਲ ਸਿੰਘ ਆਦਿ ਸ਼ਾਮਲ ਹੋਏ।