ਲੋੜਵੰਦ ਵਿਦਿਆਰਥੀਆਂ ਨੂੰ ਸਵੈਟਰ, ਬੂਟ ਤੇ ਸਟੇਸ਼ਨਰੀ ਵੰਡੀ

ਲੋੜਵੰਦ ਵਿਦਿਆਰਥੀਆਂ ਨੂੰ ਸਵੈਟਰ, ਬੂਟ ਤੇ ਸਟੇਸ਼ਨਰੀ ਵੰਡੀ

ਜਲੰਧਰ : ਸਮਾਜ ਸੇਵੀ ਸੰਸਥਾ ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਨੇ ਜਸਵੀਰ ਜਸ ਅਮਰੀਕਾ ਦੇ ਸਹਿਯੋਗ ਨਾਲ ਆਪਣੇ 15ਵਾਂ ਸਾਲਾਨਾ ਸਮਾਗਮ ਸਾਈ ਦਾਸ ਸਕੂਲ ਦੇ ਬੱਚਿਆਂ ਨਾਲ ਮਨਾਇਆ। ਸਮਾਗਮ ਦੌਰਾਨ ਸਕੂਲ ਦੇ 200 ਬੱਚਿਆਂ ਨੂੰ ਸਵੈਟਰ, ਬੂਟ, ਸਟੇਸ਼ਨਰੀ ਤੇ ਬਿਸਕੁਟ ਵੰਡੇ ਗਏ। ਸਮਾਗਮ ਦੇ ਮੁੱਖ ਮਹਿਮਾਨ ਇੰਸਪੈਕਟਰ ਪਰਮਿੰਦਰ ਕੌਰ ਇੰਚਾਰਜ ਸਾਂਝ ਕੇਂਦਰ ਜਲੰਧਰ ਤੇ ਐਡਵੋਕੇਟ ਸੁਸ਼ਾਂਤ ਕੁਮਾਰ ਸ਼ਾਮਲ ਹੋਏ। ਸਾਰੇ ਮਹਿਮਾਨਾਂ ਨੇ ਬੱਚਿਆ ਨੂੰ ਪੜ੍ਹ ਲਿਖ ਕੇ ਦੇਸ਼ ਤੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਦੇਣ ਦੀ ਗੱਲ ਆਖੀ। ਸੁਸਾਇਟੀ ਦੇ ਮੁੱਖ ਸਰਪ੍ਰਸਤ ਰਵਿੰਦਰ ਚੱਢਾ ਨੇ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਸੋਸਾਇਟੀ ਦਾ ਇਹ ਪ੍ਰੋਜੈਕਟ ਚਾਰ ਸਾਹਿਬਜ਼ਾਦਿਆਂ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਦੀਪਕ ਮੋਹਿੰਦਰੂ ਨੇ ਕਿਹਾ ਸੁਸਾਇਟੀ ਦਾ ਮੁੱਖ ਉਦੇਸ਼ ਸਮਾਜ ਸੇਵਾ ਦੇ ਹਰ ਖੇਤਰ ਵਿਚ ਯੋਗਦਾਨ ਦੇਣਾ ਹੈ। ਹਰ ਸਾਲ ਵਾਂਗ ਇਸ ਸਾਲ ਵੀ ਵੱਖ-ਵੱਖ ਸਕੂਲਾਂ ਵਿਚ ਲੋੜਵੰਦ ਬੱਚਿਆਂ ਨੂੰ ਸਵੈਟਰ ਤੇ ਬੂਟ ਦੇ ਕੇ ਜ਼ਿੰਮੇਵਾਰੀ ਨਿਭਾਈ ਜਾਵੇਗੀ। ਅੰਤ ’ਚ ਪ੍ਰਿੰਸੀਪਲ ਰਾਕੇਸ਼ ਸ਼ਰਮਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਲਾਹਕਾਰ ਡਾ. ਰਿਸ਼ਭ ਚੱਢਾ, ਹੌਲਦਾਰ ਮਲਕੀਤ ਸਿੰਘ, ਅਧਿਆਪਕ ਨਵਨੀਤ ਸ਼ਾਰਦਾ, ਸੰਜੀਵ ਸ਼ਰਮਾ, ਜੋਗਿੰਦਰ ਸ਼ਰਮਾ ਤੇ ਹੋਰ ਹਾਜ਼ਰ ਸਨ।'