ਖੇਤੀਬਾੜੀ ਅਫ਼ਸਰ ਵੱਲੋਂ ਵੱਖ-ਵੱਖ ਪਿੰਡਾਂ 'ਚ ਸਰ੍ਹੋਂ ਦੇ ਖੇਤਾਂ ਦਾ ਦੌਰਾ
- ਪੰਜਾਬ
- 12 Dec,2024

ਡੇਰਾਬੱਸੀ : ਖੇਤੀਬਾੜੀ ਅਫ਼ਸਰ ਡਾਕਟਰ ਗੁਰਮੇਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਅਫ਼ਸਰ ਡਾਕਟਰ ਸੰਦੀਪ ਕੁਮਾਰ ਬਹਿਲ ਦੀ ਅਗਵਾਈ ਹੇਠ ਪਿੰਡ ਧਨੌਨੀ ਅਤੇ ਪਰਾਗਪੁਰ, ਜਵਾਹਰਪੁਰ ਵਿਖੇ ਕਿਸਾਨਾਂ ਦੇ ਵੱਖ-ਵੱਖ ਸਰ੍ਹੋਂ ਖੇਤ ਦਾ ਦੌਰਾ ਕੀਤਾ ਗਿਆ। ਮਹਿਕਮੇ ਵੱਲੋਂ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਫਰੀ ਕਨੋਲਾ ਸਰ੍ਹੋਂ ਦਾ ਬੀਜ ਦਿੱਤਾ ਗਿਆ ਸੀ, ਜਿਸ ਦਾ ਸਰਵੇਖਣ ਕੀਤਾ ਗਿਆ। ਕਈਆਂ ਥਾਵਾਂ ’ਤੇ ਇਸ ਫਸਲ ਦੀ ਹਾਲਤ ਬਹੁਤ ਵਧੀਆ ਪਾਈ ਗਈ ਪਿੰਡ ਧਨੌਨੀ ਦੇ ਕਿਸਾਨ ਜਗਤਾਰ ਸਿੰਘ ਦੇ ਸਰ੍ਹੋਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਜਿੱਥੇ ਕਿ 22 ਦਿਨਾਂ ਦੀ ਸਰ੍ਹੋਂ ਦੀ ਫ਼ਸਲ ’ਤੇ ਕੀੜੇ ਦਾ ਹਮਲਾ ਦੇਖਣ ਨੂੰ ਮਿਲਿਆ ਅਤੇ ਕਿਸਾਨ ਨੂੰ ਪੀਏਯੂ ਵੱਲੋਂ ਸਿਫਾਰਿਸ਼ ਕੀਤੀ ਦਵਾਈ ਦਾ ਸਪਰੇਅ ਕਰਨ ਲਈ ਕਿਹਾ ਗਿਆ। ਇਸ ਮੌਕੇ ਸ਼੍ਰੀਮਤੀ ਸੁਖਜੀਤ ਕੌਰ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਕਿਸਾਨਾਂ ਨੂੰ ਪਾਣੀ ਦੇ ਘੱਟ ਰਹੇ ਪੱਧਰ ਨੂੰ ਬਚਾਉਣ ਲਈ ਖੇਤੀ ਵਿਭਿੰਨਤਾ ਅਪਨਾਉਣ ਲਈ ਪ੍ਰੇਰਿਤ ਕੀਤਾ। ਕਿਸਾਨ ਗੁਰਬਚਨ ਸਿੰਘ ਅਤੇ ਜਗਤਾਰ ਸਿੰਘ ਦੇ ਸਰ੍ਹੋਂ ਦੇ ਗੰਨੇ ਦੇ ਅਤੇ ਕਣਕ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਕਿਸਾਨ ਗੁਰਬਚਨ ਸਿੰਘ ਵੱਲੋਂ ਗੰਨੇ ਦੇ ਖੇਤ ਵਿੱਚ ਹੀ ਕੁਲਾੜੀ ਲਾਈ ਜਾਵੇਗੀ ਜਿਸ ਦਾ ਦਸੰਬਰ ਦੇ ਅੰਤ ਵਿੱਚ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ’ਤੇ ਖ਼ੇਤੀਬਾੜੀ ਵਿਸਥਾਰ ਅਫ਼ਸਰ ਸ਼੍ਰੀਮਤੀ ਗੁਰਵਿੰਦਰ ਕੌਰ ਅਤੇ ਬੇਲਦਾਰ ਮਹਿੰਦਰ ਸਿੰਘ ਵੀ ਮੌਜੂਦ ਸਨ।
Posted By:

Leave a Reply