ਜਾਰਜਪੁਰ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ’ਤੇ
- ਖੇਡਾਂ
- 25 Jan,2025

ਸੁਲਤਾਨਪੁਰ ਲੋਧੀ : ਸੰਤ ਬਾਬਾ ਨਿਹਾਲ ਸਿੰਘ ਸਪੋਰਟਸ ਕਲੱਬ ਜਾਰਜਪੁਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਮਾਸਟਰ ਬਖਸ਼ੀ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ’ਚ ਸਾਲਾਨਾ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਖਜ਼ਾਨਚੀ ਹਰਭਜਨ ਸਿੰਘ ਤੇ ਸਰਪੰਚ ਸਰਬਜੀਤ ਸਿੰਘ ਸ਼ੱਬਾ ਨੇ ਦੱਸਿਆ ਕਿ ਇਹ ਸਾਲਾਨਾ ਕਬੱਡੀ, ਵਾਲੀਵਾਲ ਤੇ ਫੁੱਟਬਾਲ ਟੂਰਨਾਮੈਂਟ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਸੰਤ-ਮਹਾਪੁਰਸ਼ ਨਿਹਾਲ ਸਿੰਘ ਜੀ ਦੀ ਯਾਦ ’ਚ ਜਾਰਜਪੁਰ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਨਿਹਾਲ ਸਿੰਘ ਸਟੇਡੀਅਮ ਜਾਰਜਪੁਰ ਵਿਖੇ 8 ਤੇ 9 ਫਰਵਰੀ ਨੂੰ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਸੰਤ-ਮਹਾਪੁਰਸ਼ ਬਾਬਾ ਨਿਹਾਲ ਸਿੰਘ ਜੀ ਦੀ ਯਾਦ ’ਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਸਬੰਧੀ 5 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਤੇ 7 ਫਰਵਰੀ ਨੂੰ ਭੋਗ ਉਪਰੰਤ ਧਾਰਮਿਕ ਦੀਵਾਨ ਸਜੇਗਾ, ਜਿਸ ’ਚ ਢਾਡੀ ਜਥਾ ਗੁਰਦੇਵ ਸਿੰਘ ਕੋਮਲ ਲੋਹੀਆਂ ਵਾਲਿਆਂ ਵੱਲੋਂ ਤੇ ਹੋਰ ਰਾਗੀ ਸਿੰਘਾਂ ਵੱਲੋਂ ਸੰਗਤਾਂ ਨਾਲ ਗੁਰ ਇਤਿਹਾਸ ਦੀ ਸਾਂਝ ਪਾਈ ਜਾਵੇਗੀ। ਪ੍ਰਧਾਨ ਮਾਸਟਰ ਬਖਸ਼ੀ ਸਿੰਘ ਤੇ ਸੈਕਟਰੀ ਸਲਵਿੰਦਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਮੌਕੇ ਕਬੱਡੀ ਦੇ ਓਪਨ ਮੁਕਾਬਲੇ ’ਚ 4 ਨਾਮਵਰ ਕਬੱਡੀ ਕਲੱਬ ਸੰਤ ਬਾਬਾ ਨਿਹਾਲ ਸਿੰਘ ਸਪੋਰਟਸ ਕਲੱਬ ਜਾਰਜਪੁਰ, ਸਪੋਰਟਸ ਕਲੱਬ ਤਲਵੰਡੀ ਚੌਧਰੀਆਂ, ਸਪੋਰਟਸ ਕਲੱਬ ਡਡਵਿੰਡੀ, ਸਪੋਰਟਸ ਕਲੱਬ ਤਾਸ਼ਪੁਰ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦੌਰਾਨ ਵਿਸ਼ੇਸ਼ ਤੌਰ ’ਤੇ ਵਾਲੀਬਾਲ ਦਾ ਦਿਲਖਿਚਵਾਂ ਸ਼ੋਅ ਮੈਚ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ, ਜਿਸ ਲਈ ਪ੍ਰਬੰਧਕ ਮੈਂਬਰਾਂ ਦੀਆਂ ਵੱਖ-ਵੱਖ ਕਾਰਜਾਂ ਲਈ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਬੱਡੀ ਟੂਰਨਾਮੈਂਟ ਦੀ ਜੇਤੂ ਟੀਮ ਨੂੰ 55 ਹਜ਼ਾਰ ਤੇ ਉਪ ਜੇਤੂ ਟੀਮ ਨੂੰ 45 ਹਜ਼ਾਰ ਨਗਦ ਇਨਾਮ ਤੇ ਗੋਲਡ ਕੱਪ ਦੇ ਕੇ ਨਿਵਾਜਿਆ ਜਾਵੇਗਾ। ਇਸ ਤੋਂ ਇਲਾਵਾ ਫੁੱਟਬਾਲ ਟੂਰਨਾਮੈਂਟ ਦੇ ਓਪਨ ਮੁਕਾਬਲੇ ਦੀ ਜੇਤੂ ਟੀਮ ਨੂੰ 40 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 30 ਹਜ਼ਾਰ ਰੁਪਏ, ਵਾਲੀਬਾਲ ਓਪਨ ’ਚ ਜੇਤੂ ਟੀਮ ਨੂੰ 11 ਹਜ਼ਾਰ ਤੇ ਉਪ ਜੇਤੂ ਟੀਮ ਨੂੰ 7000 ਦੇ ਕੇ ਹੌਸਲਾ ਅਫਜਾਈ ਕੀਤੀ ਜਾਵੇਗੀ। 8 ਫਰਵਰੀ ਨੂੰ ਟੂਰਨਾਮੈਂਟ ਦਾ ਉਦਘਾਟਨ ਰਾਣਾ ਇੰਦਰਪ੍ਰਤਾਪ ਸਿੰਘ ਐੱਮਐੱਲਏ ਹਲਕਾ ਸੁਲਤਾਨਪੁਰ ਲੋਧੀ ਆਪਣੇ ਕਰ ਕਮਲਾਂ ਨਾਲ ਕਰਨਗੇ ਅਤੇ 9 ਫਰਵਰੀ ਨੂੰ ਇਨਾਮਾਂ ਦੀ ਵੰਡ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਕਰਨਗੇ। ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਸਮੂਹ ਹਲਕਾ ਨਿਵਾਸੀਆਂ ਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਟੂਰਨਾਮੈਂਟ ਵਿੱਚ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ। ਟੂਰਨਾਮੈਂਟ ਦਰਮਿਆਨ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਹੈੱਡ ਮਾਸਟਰ ਬਖਸ਼ੀ ਸਿੰਘ ਪ੍ਰਧਾਨ ਕਲੱਬ, ਸਰਪੰਚ ਸਰਬਜੀਤ ਸਿੰਘ ਸ਼ੱਬਾ, ਹਰਭਜਨ ਸਿੰਘ ਖਜ਼ਾਨਚੀ, ਪਰਵਿੰਦਰ ਸਿੰਘ ਪੱਪਾ ਸਾਬਕਾ ਚੇਅਰਮੈਨ, ਹਰਜੀਤ ਸਿੰਘ ਲਾਡੀ, ਸਲਵਿੰਦਰ ਸਿੰਘ ਸੈਕਟਰੀ, ਜਸਵਿੰਦਰ ਸਿੰਘ ਸੋਢੀ, ਮਾਸਟਰ ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ,ਸੰਤੋਖ ਸਿੰਘ ਮੈਂਬਰ, ਸਾਬਕਾ ਸਰਪੰਚ ਗੁਰਦੀਪ ਸਿੰਘ, ਪਰਮਿੰਦਰ ਸਿੰਘ ਖਾਲਸਾ, ਕੁਲਦੀਪ ਸਿੰਘ, ਜਸਪਾਲ ਸਿੰਘ, ਪ੍ਰਗਟ ਸਿੰਘ, ਕੁਲਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਸਰਤਾਜ ਸਿੰਘ, ਮਲਕੀਤ ਸਿੰਘ, ਅਜੀਤ ਸਿੰਘ ਮੈਂਬਰ, ਰਜਵੰਤ ਸਿੰਘ ਮੈਂਬਰ, ਬਲਕਾਰ ਸਿੰਘ ਬੱਲੀ, ਸਰਬਜੀਤ ਸਿੰਘ ਮੁੱਤੀ, ਦਰਸ਼ਨ ਸਿੰਘ, ਸਰੂਪ ਸਿੰਘ ,ਗੁਰਨੂਰ ਸਿੰਘ ,ਪਰਵਿੰਦਰ ਸਿੰਘ ਲਵਲੀ, ਹਰਬੰਸ ਸਿੰਘ ਸੂਬੇਦਾਰ ,ਭੁਪਿੰਦਰ ਸਿੰਘ ਖਾਲਸਾ, ਹਰਸ਼ਰਨ ਸਿੰਘ ਪੀਡਬਲਯੂਡੀ ,ਤਰਸੇਮ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਜੱਸਾ, ਸਤਵਿੰਦਰ ਸਿੰਘ, ਦਲੀਪ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਬਲਵਿੰਦਰ ਸਿੰਘ ਗੁਰਦੁਆਰਾ ਕਮੇਟੀ ਮੈਂਬਰ ,ਹਰਬੰਸ ਸਿੰਘ ਸਾਬਕਾ ਸਰਪੰਚ, ਬਲਕਾਰ ਸਿੰਘ, ਸੁਖਵਿੰਦਰ ਸਿੰਘ, ਸੁੱਚਾ ਸਿੰਘ, ਜਗੀਰ ਸਿੰਘ, ਕਸ਼ਮੀਰ ਸਿੰਘ, ਸਰਵਨ ਸਿੰਘ ਡੇਰਾ ,ਹਰਭਜਨ ਸਿੰਘ ਕੁਕੋ, ਰਤਨ ਸਿੰਘ, ਸੁਖਦੇਵ ਸਿੰਘ ਫੌਜੀ, ਹਰੀ ਸਿੰਘ ,ਗੁਰਪ੍ਰੀਤ ਸਿੰਘ ਕਨੇਡਾ, ਕਸ਼ਮੀਰ ਸਿੰਘ ਥਾਣੇਦਾਰ, ਜਸਬੀਰ ਸਿੰਘ ਖਾਲਸਾ , ਮਾਸਟਰ ਸੁਖਦੇਵ ਸਿੰਘ , ਸਰਵਣ ਸਿੰਘ ਪੱਪੂ ਆਦਿ ਸਮੇਤ ਵੱਡੀ ਗਿਣਤੀ ’ਚ ਨਗਰ ਨਿਵਾਸੀ ਹਾਜ਼ਰ ਸਨ ।
Posted By:

Leave a Reply