ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਸੈਮੀਨਾਰ ਕਰਵਾਇਆ
- ਪੰਜਾਬ
- 06 Mar,2025

ਬਠਿੰਡਾ : ਸਰਕਾਰੀ ਪੋਲੀਟੈਕਨਿਕ ਕਾਲਜ, ਬਠਿੰਡਾ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ ਦੇ ਸਹਿਯੋਗ ਨਾਲ ਆਰਟੀਫੀਸੀਅਲ ਇੰਟੈਲੀਜੈਂਸ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਈਬੀਐਮ ਸਕਿੱਲ ਬਿਲਡ ਓਰੀਐਂਟੇਸ਼ਨ ਪ੍ਰੋਗਰਾਮ ਅਧੀਨ ਇਹ ਸੈਮੀਨਾਰ ਕਰਵਾਇਆ ਗਿਆ।
ਆਈਬੀਐਮ ਵੱਲੋਂ ਬੋਕਸ ਕੰਪਨੀ ਦੇ ਰਿਸੋਰਸ ਪਰਸ਼ਨ ਮੈਡਮ ਰੀਤੂ ਠਾਕੁਰ ਵੱਲੋਂ ਵਿਦਿਅਰਥੀਆਂ ਨੂੰ ਆਰਟੀਫੀਸੀਅਲ ਇੰਟੈਲੀਜੈਂਸ ਵਿਸ਼ੇ ’ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਦਾ ਸਬੰਧ ਸਮਾਰਟ ਮਸ਼ੀਨਾਂ ਬਣਾਉਣ ਨਾਲ ਹੈ, ਜੋ ਮਨੁੱਖੀ ਬੁੱਧੀ ਦੇ ਅਨਕੂਲ ਹੋਣ। ਇਸ ਸੈਮੀਨਾਰ ਵਿਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਏਡੀਸੀ (ਵਿਕਾਸ) ਦਫ਼ਤਰ ਵੱਲੋਂ ਗਗਨ ਸ਼ਰਮਾ ਅਤੇ ਬਲਵੰਤ ਸਿੰਘ ਹਾਜ਼ਰ ਸਨ।
ਮੁਖੀ ਵਿਭਾਗ ਅਪਲਾਈਡ ਸਾਇੰਸ ਨਰਿੰਦਰ ਕੌਰ ਵੱਲੋਂ ਬੁਲਾਰਿਆ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਇਸ ਤਰ੍ਹਾਂ ਦੇ ਸੈਮੀਨਾਰ ਲਗਾਤਾਰ ਕਰਵਾਏ ਜਾਂਦੇ ਹਨ। ਇਹ ਸੈਮੀਨਾਰ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਵੱਲੋਂ ਡਾ. ਸੁਸ਼ੀਲ ਕੁਮਾਰ ਦੀ ਦੇਖਰੇਖ ਹੇਠ ਕਰਵਾਇਆ ਗਿਆ, ਜਿਸ ਵਿਚ ਵੱਖੋਂ-ਵੱਖਰੇ ਵਿਭਾਗਾਂ ਦੇ ਸਹਾਇਕ ਟੀਪੀਓ ਵੀ ਹਾਜ਼ਰ ਸਨ।
Posted By:

Leave a Reply