ਅੰਮ੍ਰਿਤਸਰ ਦੇ ਬੱਚਿਆਂ ਨੇ ਕੌਮੀ ਪੱਧਰ ’ਤੇ ਮਾਰੀਆਂ ਮੱਲਾਂ,ਤਾਇਕਵਾਂਡੋ ’ਚ ਸੋਨੇ ਅਤੇ ਕਾਂਸੇ ਦੇ ਜਿੱਤੇ ਤਮਗੇ
- ਪੰਜਾਬ
- 09 Jan,2025

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਰਹੱਦੀ ਤਹਿਸੀਲ ਅਜਨਾਲਾ ਦੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਜਿਨ੍ਹਾਂ ਦੀ ਉਮਰ 8 ਸਾਲ ਤੋਂ 15 ਸਾਲ ਹੈ ਜਿਨ੍ਹਾਂ ਨੇ ਤਾਇਕਵਾਂਡੋ ਚੈਂਪੀਅਨਸ਼ਿਪ ’ਚੋਂ ਸੋਨੇ ਅਤੇ ਹੋਰ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਹਲਕੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਸਾਰੇ ਵਿਦਿਆਰਥੀ ਸਾਬਤ ਸੂਰਤ ਹਨ।ਵਿਦਿਆਰਥੀਆਂ ਨੇ ਇਹ ਖੇਡ ਤਿੰਨ ਸਾਲ ਤੋਂ ਖੇਡ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਾਇਕਵਾਂਡੋ ਚੈਂਪੀਅਨਸ਼ਿਪ ਖੇਡ ਕੇ ਗੋਲਡ ਮੈਡਲ ਜਿੱਤ ਕੇ ਆਏ ਉਪਿੰਦਰਜੀਤ ਸਿੰਘ ਨੇ ਦੱਸਿਆ ਅਸੀ ਪਹਿਲਾ ਜ਼ਿਲ੍ਹੇ ’ਚੋਂ ਅਤੇ ਬਾਅਦ ’ਚ ਭਾਰਤ ’ਚੋਂ ਪਹਿਲੀ ਡਿਵੀਜ਼ਨ ਹਾਸਿਲ ਕੀਤੀ ਹੈ। ਉਹਨਾਂ ਅੱਗੇ ਦੱਸਿਆ ਕਿ ਅਸੀਂ ਇਸ ਤਾਇਕਵਾਂਡੋ ਖੇਡ ਨਾਲ ਤਿੰਨ ਸਾਲ ਤੋਂ ਜੁੜੇ ਹੋਏ ਹਾਂ। ਉਪਿੰਦਰ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਕਈ ਮੁਕਾਬਲੇ ’ਚ ਭਾਗ ਲਿਆ ਹੈ ਅਤੇ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਅੱਗੇ ਕਿਹਾ ਸਾਡਾ ਟੀਚਾ ਓਲੰਪਿਕ ਖੇਡਣਾ ਹੈ। ਉਪਿੰਦਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅਤੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਖੇਡਾਂ ਨਾਲ ਜਿੱਥੇ ਅਸੀਂ ਤੰਦਰੁਸਤ ਰਹਿੰਦੇ ਹਾਂ ਅਤੇ ਅਸੀਂ ਵੱਡੇ ਲੈਵਲ ’ਤੇ ਮੈਡਲ ਜਿੱਤਦੇ ਹਾਂ ਤਾਂ ਸਰਕਾਰੀ ਨੌਕਰੀ ਮਿਲਣ ਦੇ ਮੌਕੇ ਵੀ ਮਿਲ ਜਾਂਦੇ ਹਨ।
Posted By:

Leave a Reply