ਲੁਧਿਆਣਾ 'ਚ 'ਦਿਲ ਲੁਮਿਨਾਟੀ ਟੂਰ' ਦਾ ਆਖਿਰੀ ਕੰਸਰਟ, ਦਿਲਜੀਤ ਦੁਸਾਂਝ ਦੇ ਸ਼ੋਅ 'ਚ ਜਾਣ ਤੋਂ ਪਹਿਲਾਂ ਪੜ੍ਹ ਲਓ ਟ੍ਰੈਫਿਕ ਐਡਵਾਇਜ਼ਰੀ
- ਪੰਜਾਬ
- 31 Dec,2024

ਲੁਧਿਆਣਾ : 31 ਦਸੰਬਰ ਨੂੰ ਪੀਏਯੂ 'ਚ ਹੋਣ ਵਾਲੇ ਦਿਲਜੀਤ ਦੁਸਾਂਝ ਦੇ ਕੰਸਰਟ ਨੂੰ ਲੈ ਕੇ ਲੋਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਦਿਲਜੀਤ ਸੋਮਵਾਰ ਦੁਪਹਿਰ ਬਾਅਦ ਚੰਡੀਗੜ੍ਹ ਆ ਚੁੱਕੇ ਹਨ। ਅੱਜ ਯਾਨੀ ਮੰਗਲਵਾਰ ਨੂੰ ਉਹ ਲੁਧਿਆਣਾ 'ਚ ਆਪਣੀ ਪੇਸ਼ਕਾਰੀ ਨਾਲ ਲੋਕਾਂ ਦਾ ਦਿਲ ਜਿੱਤਣਗੇ। ਦਿਲਜੀਤ ਦੁਸਾਂਝ ਦੇ ਪ੍ਰਸ਼ੰਸਕ ਉਨ੍ਹਾਂ ਦੇ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜੇਕਰ ਤੁਸੀਂ ਲਾਡੋਵਾਲ ਤੋਂ ਆ ਰਹੇ ਹੋ ਅਤੇ ਸੰਗਰੂਰ-ਮਾਲੇਰਕੋਟਲਾ ਜਾਣਾ ਹੈ ਤਾਂ ਤੁਸੀਂ ਟਿੱਬਾ ਨਹਿਰ 'ਤੇ ਜਲੰਧਰ ਬਾਈਪਾਸ ਤੋਂ ਸ਼ੇਰਪੁਰ ਸਾਹਨੇਵਾਲ ਤੇ ਫਿਰ ਡੇਹਲੋਂ ਰਾਹੀਂ ਆਪਣੀ ਮੰਜ਼ਿਲ ਵੱਲ ਜਾ ਸਕਦੇ ਹੋ। ਫਿਲੌਰ ਵਾਲੇ ਪਾਸਿਓਂ ਮੁੱਲਾਂਪੁਰ ਨੂੰ ਜਾਣ ਵਾਲੀ ਟਰੈਫਿਕ ਨੂੰ ਜਲੰਧਰ ਬਾਈਪਾਸ, ਜੋਧੇਵਾਲ ਚੌਕ ਤੋਂ ਸਾਹਨੇਵਾਲ ਤੋਂ ਹੁੰਦਾ ਹੋਇਆ ਟਿੱਬਾ ਮੁੱਲਾਂਪੁਰ, ਜਗਰਾਉਂ ਵੱਲ ਮੋੜਿਆ ਜਾਵੇਗਾ। ਮਲਕਪੁਰ ਚੌਕ, ਲਾਡੋਵਾਲ ਅਤੇ ਹੰਬੜਾ ਤੋਂ ਆਉਣ ਵਾਲੀ ਟਰੈਫਿਕ ਨੂੰ ਝਮਟ ਕੱਟ ਤੋਂ ਵਾਪਸ ਮੋੜ ਕੇ ਮਲਕਪੁਰ ਚੌਕ, ਹੰਬੜਾ ਰੋਡ ਵੱਲ ਮੋੜ ਦਿੱਤਾ ਜਾਵੇਗਾ। ਸ਼ੇਰਪੁਰ ਚੌਕ, ਬੱਸ ਸਟੈਂਡ ਰਸਤੇ ਵੇਰਕਾ ਵੱਲ ਜਾਣ ਵਾਲੀ ਟਰੈਫਿਕ ਨੂੰ ਸ਼ੇਰਪੁਰ ਚੌਕ ਤੋਂ ਜਲੰਧਰ ਬਾਈਪਾਸ ਤੋਂ ਅੱਗੇ ਲਾਡੋਵਾਲ ਚੌਕ ਵੱਲ ਮੋੜ ਦਿੱਤਾ ਜਾਵੇਗਾ।
Posted By:

Leave a Reply