ਪਠਾਨਕੋਟ : ਪਠਾਨਕੋਟ ਲਾਇਨਜ਼ ਕਲੱਬ ਪਠਾਨਕੋਟ ਨੇ ਗਵਰਨਰ 321 ਡੀ ਰਛਪਾਲ ਸਿੰਘ ਬੱਚਾਜੀਵੀ ਦੇ ਅਧਿਕਾਰਤ ਦੌਰੇ ਦੌਰਾਨ ਪ੍ਰਧਾਨ ਡਾ. ਐੱਮਐੱਲ ਅਤਰੀ ਦੀ ਨਿਗਰਾਨੀ ਹੇਠ ਪ੍ਰੋਗਰਾਮ ਕਰਵਾਇਆ ਗਿਆ।
ਜਿਸ ਵਿੱਚ ਸਮੂਹ ਮੈਂਬਰਾਂ ਦੇ ਨਾਲ, ਲਾਇਨ ਗਵਰਨਰ ਅਤੇ ਪੀਡੀਜੀ ਸਤੀਸ਼ ਮਹਿੰਦਰੂ, ਸਾਲ 2025/26 ਲਈ ਗਵਰਨਰ ਅਹੁਦੇ ਲਈ ਨਾਮਜ਼ਦ ਰਾਜੀਵ ਖੋਸਲਾ, ਜ਼ੋਨ ਚੇਅਰਮੈਨ ਰਣਵੀਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਪ੍ਰੋਗਰਾਮ ਦੌਰਾਨ ਸਕੱਤਰ ਸੀਐਸ ਲਾਇਲਪੁਰੀ ਨੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਕਲੱਬ ਵੱਲੋਂ ਸਮਾਜ ਦੇ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਲੱਬ ਇਸ ਸਾਲ ਨੂੰ ਗੋਲਡਨ ਜੁਬਲੀ ਸਾਲ ਵਜੋਂ ਮਨਾ ਰਿਹਾ ਹੈ ਅਤੇ 9 ਮਾਰਚ ਨੂੰ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ, ਇਸ ਗੋਲਡਨ ਜੁਬਲੀ ਨੂੰ ਸਮਰਪਿਤ ਲਗਭਗ 5 ਲੱਖ ਰੁਪਏ ਸਮਾਜ ਦੇ ਹਿੱਤ ਵਿੱਚ ਪ੍ਰਾਜੈਕਟ ਕੀਤੇ ਜਾਣਗੇ।
ਇਸ ਮੌਕੇ ਗਵਰਨਰ ਰਛਪਾਲ ਸਿੰਘ ਬੱਚਾਜੀਵੀ ਨੇ ਲਾਇਨ ਲੇਡੀ ਸਵਿਤਾ ਅਤਰੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੁਆਰਾ ਤਿਆਰ ਕੀਤੀ ਗਈ ਪੀਆਰਓ ਕਿਤਾਬ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਪਠਾਨਕੋਟ ਨੇ ਸਮਾਜ ਦੇ ਹਿੱਤ ਵਿੱਚ ਇਨ੍ਹਾਂ ਕੰਮ ਕੀਤਾ ਹੈ ਜੋ ਹੋਰ ਸੰਸਥਾਵਾਂ ਲਈ ਪ੍ਰੇਰਨਾ ਤੋਂ ਘੱਟ ਨਹੀਂ ਹੈ।
ਇਸ ਮੌਕੇ ਲਾਇਨ ਡਾ. ਐੱਮਐੱਲ ਅੱਤਰੀ, ਨਰਿੰਦਰ ਮਹਾਜਨ, ਡਾ. ਤਰਸੇਮ ਸਿੰਘ, ਵਿਜੇ ਪਾਸੀ, ਸੀਐੱਸ ਲਾਇਲਪੁਰੀ, ਐੱਚਐੱਸ ਮੈਨੀ ਅਤੇ ਹੋਰਨਾਂ ਨੂੰ ਅੰਤਰਰਾਸ਼ਟਰੀ ਪਿੰਨ੍ਹ ਲਗਾ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਲਾਇਨ ਗਵਰਨਰ 321 ਡੀ ਰਛਪਾਲ ਸਿੰਘ ਬੱਚਾਜੀਵੀ ਅਤੇ ਉਨ੍ਹਾਂ ਦੀ ਪਤਨੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਡਾ. ਐਮ.ਐਲ. ਅਤਰੀ ਨੇ ਹਾਜ਼ਰ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪ੍ਰਧਾਨ ਹੋਣ ਦੇ ਨਾਤੇ, ਜੇਕਰ ਪੂਰੀ ਟੀਮ ਉਨ੍ਹਾਂ ਦਾ ਸਮਰਥਨ ਨਾ ਕਰਦੀ ਤਾਂ ਉਹ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਸਨ । ਇਸ ਮੌਕੇ ਪ੍ਰਧਾਨ ਡਾ. ਐੱਮਐੱਲ ਅੱਤਰੀ, ਸਕੱਤਰ ਸੀਐੱਸ. ਲਾਇਲਪੁਰੀ, ਕੈਸ਼ੀਅਰ ਵਿਜੇ ਪਾਸੀ, ਪੀਆਰਓ. ਸੁਰਿੰਦਰ ਮਹਾਜਨ, ਰਾਜੀਵ ਖੋਸਲਾ, ਨਰਿੰਦਰ ਮਹਾਜਨ, ਡਾ. ਤਰਸੇਮ ਸਿੰਘ, ਜ਼ੋਨ ਚੇਅਰਮੈਨ ਰਣਵੀਰ ਸਿੰਘ, ਮਨਿੰਦਰ ਸਿੰਘ, ਸੰਦੀਪ ਕੋਹਲੀ, ਮਨਪ੍ਰੀਤ ਸਿੰਘ ਸਾਹਨੀ, ਰਾਕੇਸ਼ ਅਗਰਵਾਲ, ਅਜੈ ਗੁਪਤਾ, ਕਰਨਲ ਟੀ.ਐਸ. ਓਵਰੇ, ਅਵਤਾਰ ਅਬਰੋਲ, ਅਸ਼ੋਕ ਬਾਂਬਾ, ਰਜਨੀ ਖੋਸਲਾ, ਊਸ਼ਾ ਪਾਸੀ, ਸੋਨਾਲੀ, ਸਵਿਤਾ ਅਤਰੀ, ਨਰਿੰਦਰ ਗੁਪਤਾ, ਗੀਤਾ ਲਾਇਲਪੁਰੀ, ਪ੍ਰਕਾਸ਼ ਮੈਨੀ, ਸਵਿਤਾ ਬਾਂਬਾ, ਰਾਕੇਸ਼ ਖੋਸਲਾ, ਰਿਤੂ ਕੋਹਲੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
Leave a Reply