ਹੀਰੋਂ ਖ਼ੁਰਦ : ਸਰਕਾਰੀ ਹਾਈ ਸਕੂਲ ਗੁੜੱਦੀ ਦੇ ਖੇਡ ਮੈਦਾਨਦੀ ਸਫ਼ਾਈ ਸਰਪੰਚ ਰਮਨ ਸਿੰਘ ਦੀਪੇ ਦੀ ਅਗਵਾਈ ਵਿੱਚ ਕਰਵਾਈ ਗਈ। ਸਰਪੰਚ ਵੱਲੋਂ ਸਕੂਲ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਨ ਦੀ ਲੜੀ ਤਹਿਤ ਸਫ਼ਾਈ ਮੁਹਿੰਮ ਨੂੰ ਵੀ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨੇ ਕਿਹਾ ਕਿ ਸਕੂਲ ਸਭ ਤੋਂ ਪਵਿੱਤਰ ਸਥਾਨ ਹੈ। ਇਸ ਦੀ ਸਫ਼ਾਈ ਬਹੁਤ ਜ਼ਰੂਰੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸਕੂਲ ਵਿੱਚ ਮਲਟੀਪਰਪਜ਼ ਸ਼ੈੱਡ ਦੀ ਉਸਾਰੀ ਵੀ ਰਮਨ ਸਿੰਘ ਯੂਥ ਆਗੂ ਅਤੇ ਮੌਜੂਦਾ ਸਰਪੰਚ ਦੀ ਅਗਵਾਈ ਵਿੱਚ ਕਰਵਾਈ ਗਈ ਸੀ। ਇਸ ਸਮੇਂ ਸਕੂਲ ਇੰਚਾਰਜ ਇੰਦਰਜੀਤ ਸਿੰਘ ਨੇ ਕਿਹਾ ਕਿ ਸਕੂਲ ਪ੍ਰਬੰਧ ਨੂੰ ਚਲਾਉਣ ਲਈ ਜਿੱਥੇ ਅਧਿਆਪਕਾਂ ਦਾ ਪੂਰਨ ਸਹਿਯੋਗ ਹੈ ਉੱਥੇ ਹੀ ਗ੍ਰਾਮ ਪੰਚਾਇਤ ਗੁੜੱਦੀ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਦੋਂ ਵੀ ਗ੍ਰਾਮ ਪੰਚਾਇਤ ਅਤੇ ਮਾਨਯੋਗ ਸਰਪੰਚ ਸਾਹਿਬ ਨੂੰ ਕਿਸੇ ਵੀ ਕੰਮ ਲਈ ਬੇਨਤੀ ਕਰਦੇ ਹਾਂ ਤਾਂ ਉਹ ਬਾਕੀ ਕੰਮਾਂ ਨੂੰ ਪਿੱਛੇ ਛੱਡ ਕੇ ਸਕੂਲ ਦੇ ਹਰੇਕ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਦੇ ਹਨ। ਉਨ੍ਹਾਂ ਨੇ ਧੰਨਵਾਦ ਕਰਦੇ ਹੋਏ ਗ੍ਰਾਮ ਪੰਚਾਇਤ ਤੋਂ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਗ੍ਰਾਮ ਪੰਚਾਇਤ ਇਸੇ ਤਰ੍ਹਾਂ ਸਹਿਯੋਗ ਕਰਦੀ ਰਹੀ ਤਾਂ ਸਰਕਾਰੀ ਹਾਈ ਸਕੂਲ ਗੁੜੱਦੀ ਇਲਾਕੇ ਦੀ ਸਿਰਮੌਰ ਸੰਸਥਾ ਵਜੋਂ ਉਭਰੇਗੀ।
Leave a Reply