ਭਾਰਤੀ ਹਾਈ ਕਮਿਸ਼ਨਰ ਵਲੋਂ ਲੰਡਨ 'ਚ ਟੀ.ਵੀ. ਇੰਟਰਵਿਊ ਦੌਰਾਨ ਅੱਤਵਾਦੀਆਂ ਨੂੰ ਪਾਕਿ ਸਮਰਥਨ ਦੇ ਪੁਖਤਾ ਸਬੂਤ ਕੀਤੇ ਪੇਸ਼

ਭਾਰਤੀ ਹਾਈ ਕਮਿਸ਼ਨਰ ਵਲੋਂ ਲੰਡਨ 'ਚ ਟੀ.ਵੀ. ਇੰਟਰਵਿਊ ਦੌਰਾਨ ਅੱਤਵਾਦੀਆਂ ਨੂੰ ਪਾਕਿ ਸਮਰਥਨ ਦੇ ਪੁਖਤਾ ਸਬੂਤ ਕੀਤੇ ਪੇਸ਼

ਅੰਮ੍ਰਿਤਸਰ : ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਲੰਡਨ ਵਿਚ ਇਕ ਟੀ.ਵੀ. ਚੈਨਲ ਨਾਲ ਇੰਟਰਵਿਊ ਦੌਰਾਨ ਅੱਤਵਾਦੀਆਂ ਨੂੰ ਪਾਕਿਸਤਾਨ ਦੇ ਸਮਰਥਨ ਦੇ ਪੁਖਤਾ ਸਬੂਤ ਪੇਸ਼ ਕੀਤੇ। ਉਸਨੇ ਇਕ ਤਸਵੀਰ ਦਿਖਾਈ, ਜਿਸ ਵਿਚ ਪਾਕਿਸਤਾਨ ਦੇ ਉੱਚ ਫੌਜੀ ਅਧਿਕਾਰੀ ਅਤੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਅੱਤਵਾਦੀ ਅਤੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਰਾ ਹਾਫਿਜ਼ ਅਬਦੁਲ ਰਉਫ ਇਕੱਠੇ ਦਿਖਾਈ ਦੇ ਰਹੇ ਹਨ। ਇਹ ਤਸਵੀਰ ਪਾਕਿਸਤਾਨ ਵਿਚ ਮਾਰੇ ਗਏ ਅੱਤਵਾਦੀਆਂ ਦੇ ਅੰਤਿਮ ਸੰਸਕਾਰ ਦੀ ਸੀ, ਜਿਥੇ ਪਾਕਿਸਤਾਨੀ ਫੌਜੀ ਅਧਿਕਾਰੀ ਪਾਕਿਸਤਾਨੀ ਝੰਡੇ ਨਾਲ ਢੱਕੀਆਂ ਲਾਸ਼ਾਂ ਦੇ ਕੋਲ ਖੜ੍ਹੇ ਸਨ।  

#IndiaUKRelations #TerrorSupportEvidence #PakistanExposed #IndianHighCommissioner #CounterTerrorism #GlobalSecurity #IndiaStandsStrong #DiplomaticStatement #AntiTerrorInitiative