ਮੈਡੀਕਲ ਪ੍ਰੈਕਟੀਸ਼ਨਰਜ਼ ਫੈੱਡਰੇਸ਼ਨ ਵੱਲੋ ਖਨੌਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੀ ਹਮਾਇਤ

ਮੈਡੀਕਲ ਪ੍ਰੈਕਟੀਸ਼ਨਰਜ਼ ਫੈੱਡਰੇਸ਼ਨ ਵੱਲੋ ਖਨੌਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੀ ਹਮਾਇਤ

ਮਾਨਸਾ : ਮੈਡੀਕਲ ਪ੍ਰੈਕਟੀਸ਼ਨਰ ਫ਼ੈਡਰੇਸ਼ਨ ਰੂਰਲ ਰਜਿ. ਪੰਜਾਬ ਵੱਲੋਂ ਖਨੌਰੀ ਬਾਰਡਰ ’ਤੇ ਚੱਲ ਰਹੇ ਸੰਘਰਸ਼ ਵਿੱਚ ਪੂਰੇ ਜੋਸ਼ੋ ਖ਼ਰੋਸ਼ ਨਾਲ ਸਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਹੈ। 19 ਦਸੰਬਰ ਤੋਂ ਲਗਾਤਾਰ ਖਨੌਰੀ ਬਾਰਡਰ ਤੇ ਫ਼ਰੀ ਮੈਡੀਕਲ ਸੇਵਾ ਲਈ ਪਹਿਲੀ ਮੈਡੀਕਲ ਵੈਨ ਪੂਰੀ ਤਰ੍ਹਾਂ ਦਵਾਈਆਂ ਨਾਲ ਲੈਸ ਜੋ ਕਿ ਹਰ ਤਰ੍ਹਾਂ ਦੀ ਸੁਵਿਧਾ ਪ੍ਰਦਾਨ ਕਰੇਗੀ ਨੂੰ ਮਾਨਸਾ ਤੋਂ ਸੂਬਾ ਪ੍ਰਧਾਨ ਡਾਕਟਰ ਪ੍ਰੇਮ ਗਰਗ, ਸੂਬਾ ਸਕੱਤਰ ਡਾਕਟਰ ਜਗਸੀਰ ਭੈਣੀ, ਸੂਬਾ ਕੈਸੀਅਰ ਡਾਕਟਰ ਲਾਭ ਸਿੰਘ, ਜ਼ਿਲ੍ਹਾ ਪ੍ਰਧਾਨ ਡਾਕਟਰ ਮੈਗਲ ਸਿੰਘ ਤੇ ਸੀਨੀਅਰ ਕਾਰਜਕਾਰੀ ਕਮੇਟੀ ਬਲਾਕ ਮਾਨਸਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਕੈਂਪ ਵਿੱਚ ਜ਼ਿਲ੍ਹਾ ਪੱਧਰ ਦੇ ਮੈਂਬਰ ਹਿੱਸਾ ਲੈਣਗੇ। ਇਹ ਕੈਂਪ ਲਗਾਤਾਰ ਚੱਲੇਗਾ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਮੈਂਬਰ ਕੈਂਪ ਦੌਰਾਨ ਆਪਣੀ ਡਿਊਟੀ ਨਿਭਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਸੂਬਾ ਪ੍ਰਧਾਨ ਡਾਕਟਰ ਪ੍ਰੇਮ ਗਰਗ ਪੰਜਾਬ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਜੋ ਮਰਨ ਵਰਤ ਸੁਰੂ ਕੀਤਾ ਗਿਆ ਹੈ ਉਹ ਕਿਸਾਨੀ, ਮਜ਼ਦੂਰ ਤੇ ਪੂਰੇ ਪੰਜਾਬ ਦੀ ਭਲਾਈ ਲਈ ਸੂਰੂ ਕੀਤਾ ਗਿਆ ਹੈ, ਜਿਸ ਕਰਕੇ ਸਾਡਾ ਸਭਨਾਂ ਦਾ ਫਰਜ ਬਣਦਾ ਹੈ ਕਿ ਅਸੀ ਇਸ ਸਘੰਰਸ਼ ਦਾ ਹਿੱਸਾ ਬਣੀਏ। ਇਸ ਮੌਕੇ ਬਲਾਕ ਮਾਨਸਾ ਦੇ ਸੀਨੀਅਰ ਮੈਂਬਰ ਡਾਕਟਰ ਸੁਖਦਰਸ਼ਨ ਖਾਰਾ, ਵੈਦ ਸਕੰਦਰਜੀਤ, ਡਾਕਟਰ ਸੁਖਪ੍ਰੀਤ ਖਿੱਲਣ, ਡਾਕਟਰ ਸਤਿੰਦਰਪਾਲ ਠੂਠਿਆਂਵਾਲੀ, ਡਾਕਟਰ ਸਤੀਸ਼ ਕੁਮਾਰ ਮਿੱਡਾ, ਡਾਕਟਰ ਚਿਮਨ ਲਾਲ, ਡਾਕਟਰ ਸੁਰੇਸ਼ ਕੁਮਾਰ ਬੱਤਰਾ, ਡਾਕਟਰ ਗਗਨਦੀਪ, ਡਾਕਟਰ ਜਗਰੂਪ ਸਿੰਘ, ਡਾਕਟਰ ਗੁਰਜੰਟ ਸਿੰਘ, ਡਾਕਟਰ ਬੱਬੂ ਖਾਨ ਤੋਂ ਇਲਾਵਾ ਦੀਦਾਰ ਸਿੰਘ ਖਾਰਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਆਦਿ ਹਾਜ਼ਰ ਸਨ।