ਅੰਮ੍ਰਿਤਸਰ 'ਚ ਇਕ ਹੋਰ ਐਨਕਾਊਂਟਰ, ਮੁਲਜ਼ਮ ਨੂੰ ਡਰੱਗ ਦੀ ਰਿਕਵਰੀ ਲਈ ਲੈ ਕੇ ਗਈ ਸੀ ਪੁਲਿਸ
- ਪੰਜਾਬ
- 03 Mar,2025

ਅੰਮ੍ਰਿਤਸਰ :ਪੰਜਾਬ ਵਿਚ ਅਮਨ ਕਾਨੂੰਨ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਚੌਕਸ ਹੈ। ਇਸੇ ਕੜੀ ਵਿਚ ਪੁਲਿਸ ਹਰ ਰੋਜ਼ ਗੈਂਗਸਟਰਾਂ ਵਿਰੁਧ ਕਾਰਵਾਈ ਕਰ ਰਹੀ ਹੈ। ਇਸੇ ਦੌਰਾਨ ਅੰਮ੍ਰਿਤਸਰ 'ਚ ਪੁਲਿਸ ਨੇ ਇਕ ਹੋਰ ਐਨਕਾਊਂਟਰ ਕੀਤਾ ਹੈ।
ਪੁਲਿਸ ਮੁਲਜ਼ਮ ਨੂੰ ਡਰੱਗ ਦੀ ਰਿਕਵਰੀ ਲਈ ਲੈ ਕੇ ਗਈ ਸੀ। ਇਸੇ ਦੌਰਾਨ ਮੁਲਜ਼ਮ ਨੇ ਪੁਲਿਸ ਦੀ ਗ੍ਰਿਫ਼ਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਮੁਠਭੇੜ ਵਿਚ ਨਸ਼ਾ ਤਸਕਰ ਦੇ ਪੈਰ ਵਿਚ ਗੋਲੀ ਲੱਗੀ। ਮੁਲਜ਼ਮ ਦੀ ਪਛਾਣ ਜਗਤਾਰ ਸਿੰਘ ਵਜੋਂ ਹੋਈ ਹੈ।
Posted By:

Leave a Reply