ਦੀਨਾਨਗਰ ਦੇ ਡੀਏਵੀ ਸਕੂਲ ਵਿੱਚ ਗਣਤੰਤਰ ਦਿਹਾੜੇ ਦੀ ਧੂਮ
- ਪੰਜਾਬ
- 27 Jan,2025

ਦੀਨਾਨਗਰ: ਡੀਏਵੀ ਸੀਨੀਅਰ ਸੈਕੰਡਰੀ ਸਕੂਲ, ਦੀਨਾਨਗਰ ਵਿਖੇ ਗਣਤੰਤਰ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਸਕੱਤਰ ਮਧੁਰ ਭਾਸ਼ਿਣੀ, ਮੈਨੇਜਰ ਰਾਜਨ ਮਹਿਤਾ, ਕਮੇਟੀ ਮੈਂਬਰ ਡਾ. ਸਮੀਰ ਮਹਾਜਨ ਅਤੇ ਪੀਆਰਓ ਸੰਦੀਪ ਠਾਕੁਰ ਵੀ ਉਚੇਚੇ ਤੌਰ ਤੇ ਮੌਜੂਦ ਰਹੇ।
ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜਜ਼ਬੇ ਨੂੰ ਦਰਸਾਉਂਦਿਆਂ ਰਾਸ਼ਟਰ ਗਾਨ ਪੇਸ਼ ਕੀਤਾ ਅਤੇ ਦੇਸ਼ ਪ੍ਰੇਮ ਤੇ ਅਧਾਰਿਤ ਲੇਖਾਂ ਅਤੇ ਕਵਿਤਾਵਾਂ ਰਾਹੀਂ ਸਭ ਦਾ ਦਿਲ ਜਿੱਤਿਆ। ਡਾ. ਸਮੀਰ ਮਹਾਜਨ ਨੇ ਸੰਵਿਧਾਨ ਦੇ ਮਹੱਤਵ ਤੇ ਰੌਸ਼ਨੀ ਪਾਂਦੇ ਹੋਏ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਸਿਰਫ਼ ਕਾਗਜ਼ੀ ਦਸਤਾਵੇਜ਼ ਨਹੀਂ, ਸਗੋਂ ਲੋਕਤੰਤਰ ਦੇ ਮੂਲ ਸਿਧਾਂਤਾਂ ਦੀ ਮਜ਼ਬੂਤ ਨਿਸ਼ਾਨੀ ਹੈ।
ਵਾਈਸ ਪ੍ਰਿੰਸੀਪਲ ਰਚਨਾ ਸੈਣੀ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਹਾੜੇ ਦੇ ਇਤਿਹਾਸ ਅਤੇ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ। ਸਮਾਗਮ ਦੇ ਅੰਤ ਤੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਾਸ਼ਟਰ ਦੀ ਇਕਜੁੱਟਤਾ ਅਤੇ ਵਿਕਾਸ ਲਈ ਅਪਣਾ ਯੋਗਦਾਨ ਦੇਣ ਦਾ ਸੰਕਲਪ ਕੀਤਾ।
#RepublicDayCelebration #DAVSchool #Patriotism #ConstitutionDay #StudentsPerformance #IndianRepublic #FlagHoisting #EducationMatters
Posted By:

Leave a Reply