ਅਧਿਆਪਕਾਂ ਦੀਆਂ ਬਦਲੀਆਂ ਦਾ ਮਾਮਲਾ! ਈ.ਟੀ.ਟੀ ਟੀਚਰ ਹੁਣ 16 ਮਾਰਚ ਨੂੰ ਕਰਨਗੇ CM ਮਾਨ ਦੀ ਕੋਠੀ ਦਾ ਘਿਰਾਓ

ਅਧਿਆਪਕਾਂ ਦੀਆਂ ਬਦਲੀਆਂ ਦਾ ਮਾਮਲਾ! ਈ.ਟੀ.ਟੀ ਟੀਚਰ ਹੁਣ 16 ਮਾਰਚ ਨੂੰ ਕਰਨਗੇ CM ਮਾਨ ਦੀ ਕੋਠੀ ਦਾ ਘਿਰਾਓ

ਚੰਡੀਗੜ੍ਹ : ਲੰਬੇ ਸਮੇਂ ਤੋਂ ਪ੍ਰਾਇਮਰੀ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਅਧਿਆਪਕਾਂ ਦੀ ਪਹਿਲੀ ਮੰਗ ਹੈ ਕਿ ਦੂਰ ਬੈਠੇ ਅਧਿਆਪਕ ਸਾਥੀਆਂ ਨੂੰ ਬਦਲੀਆਂ ਦਾ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ। ਬਦਲੀਆਂ ਦਾ ਜਿਹੜਾ ਮੌਕਾ ਪਹਿਲਾਂ ਦਿੱਤਾ ਗਿਆ ਸੀ ਉਹ ਨਾ-ਮਾਤਰ ਸੀ। ਜ਼ਿਆਦਾਤਰ ਅਧਿਆਪਕਾਂ ਦਾ ਡਾਟਾ ਮਿਸਮੈਚ ਆਇਆ ਸੀ, ਕਿਉਂਕਿ ਸਮਾਂ ਵੀ ਬਹੁਤ ਘੱਟ ਸੀ ਅਤੇ ਸਾਈਟ ਵੀ ਚੰਗੀ ਤਰ੍ਹਾਂ ਨਹੀਂ ਚੱਲ ਰਹੀ ਸੀ।

ਇਸ ਤੋਂ ਇਲਾਵਾ ਰੀਕਾਸਟ ਲਿਸਟਾਂ ਦੇ ਸੰਬੰਧ ਵਿੱਚ ਵੀ ਅਧਿਆਪਕਾਂ ਅੰਦਰ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਅਧਿਆਪਕਾਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।

ਇਸ ਮੌਕੇ ਅਰਮਿੰਦਰ ਜੋਨੀ, ਟੋਨੀ, ਰਾਜ ਨਾਹਰ, ਰਾਹੁਲ ਕੁਮਾਰ, ਕਾਲੂ ਰਾਮ, ਗੁਰੀ ਜਟਾਣਾਂ, ਮੈਡਮ ਗੁਰਪ੍ਰੀਤ ਕੌਰ, ਮੈਡਮ ਰਵਿੰਦਰ ਕੌਰ, ਮੈਡਮ ਸਰਬਜੀਤ ਕੌਰ ਅਤੇ ਮੈਡਮ ਮਨਜੀਤ ਕੌਰ ਹਾਜ਼ਰ ਸਨ।

#ETTTeachers #PunjabTeachersProtest #TeacherTransfers #BhagwantMann #PunjabEducation #TeachersStrike #PunjabPolitics