PU ’ਚ ਆਦਿਤਿਆ ਠਾਕੁਰ ਦੇ ਕਤਲ ਮਾਮਲੇ ’ਚ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
- ਪੰਜਾਬ
- 01 Apr,2025

ਚੰਡੀਗੜ੍ਹ : ਅੱਜ ਪੰਜਾਬ ਯੂਨੀਵਰਸਿਟੀ ’ਚ ਆਦਿਤਿਆ ਠਾਕੁਰ ਦੇ ਕਤਲ ਮਾਮਲੇ ’ਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀ ਯੂਨੀਅਨ ਨੇ VC ਅਤੇ DSW ਸੁਰੱਖਿਆ ਮੁਖੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਪੁਲਿਸ ਨਾਲ ਨਹੀਂ ਸਗੋਂ PU ਅਥਾਰਟੀ ਨਾਲ ਹੈ ਸਮੱਸਿਆ ਹੈ।
ਦੱਸ ਦੇਈਏ ਕਿ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਵੀ ਗਾਇਕਾ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਪੀਯੂ ਦੇ ਇੱਕ ਵਿਦਿਆਰਥੀ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਕਿ ਤਿੰਨ ਤੋਂ ਚਾਰ ਦੋਸ਼ੀ ਅਜੇ ਵੀ ਫਰਾਰ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ, ਰਾਘਵ, ਲਵਿਸ਼ ਅਤੇ ਅਜੈ ਵਜੋਂ ਹੋਈ ਹੈ, ਜੋ ਕਿ ਮਨੀਮਾਜਰਾ ਦੇ ਰਹਿਣ ਵਾਲੇ ਹਨ।
ਇਹਨਾਂ ਵਿੱਚੋਂ ਕੋਈ ਵੀ ਪੀਯੂ ਦਾ ਵਿਦਿਆਰਥੀ ਨਹੀਂ ਹੈ। ਸਾਰੇ ਬਾਹਰਲੇ ਸਨ। ਤੁਹਾਨੂੰ ਦੱਸ ਦੇਈਏ ਕਿ ਕ੍ਰਾਈਮ ਬ੍ਰਾਂਚ ਨੇ ਚਾਰਾਂ ਮੁਲਜ਼ਮਾਂ ਨੂੰ ਫੜ ਕੇ ਸੈਕਟਰ 11 ਥਾਣੇ ਦੇ ਹਵਾਲੇ ਕਰ ਦਿੱਤਾ ਹੈ।
#JusticeForAdityaThakur #StudentProtest #PanjabUniversity #ChandigarhNews #StudentSafety #UniversityProtest #RaiseYourVoice
Posted By:

Leave a Reply