ਵਾਰਡ-16 ਲਈ 1541 ਵੋਟਰ ਅੱਜ ਚੁਣਨਗੇ ਨਵਾਂ ਐੱਮਸੀ
- ਪੰਜਾਬ
- 20 Dec,2024

ਗੁਰਦਾਸਪੁਰ: ਨਗਰ ਕੌਂਸਲ ਗੁਰਦਾਸਪੁਰ ਵਾਰਡ ਨੰਬਰ 16 ਤੇ ਹੋ ਰਹੀ ਜ਼ਿਮਨੀ ਚੋਣ ਲਈ ਮੱਤਦਾਨ ਦੀਆਂ ਤਿਆਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਮੱਤਦਾਨ ਅੱਜ ਸ਼ਨਿੱਚਰਵਾਰ ਸਵੇਰੇ 7 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 4 ਵਜੇ ਤੱਕ ਸੁਰੱਖਿਆ ਇੰਤਜਾਮਾਂ ਹੇਠ ਚੱਲੇਗਾ। ਇਹ ਮੱਤਦਾਨ ਈਵੀਐੱਮ ਮਸ਼ੀਨਾਂ ਰਾਹੀਂ ਹੋਵੇਗਾ। ਮੱਤਦਾਨ ਲਈ ਮੰਡੀ ਬੋਰਡ ਗੁਰਦਾਸਪੁਰ ਦਫਤਰ ਵਿਖੇ 2 ਬੂਥ 29 ਨੰਬਰ ਅਤੇ 30 ਸਥਾਪਿਤ ਕੀਤੇ ਗਏ ਹਨ। ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜ ਸਾਧਕ ਅਫਸਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਵਾਰਡ ਵਿੱਚ ਕੁਲ 1541 ਯੋਗ ਵੋਟਰ ਹਨ ਜਿੰਨਾਂ ਵਿੱਚ 785 ਪੁਰਸ਼ ਵੋਟਰ ਹਨ ਜਦੋਂਕਿ ਮਹਲਾਂ ਵੋਟਰਾਂ ਦੀ ਗਿਣਤੀ 756 ਹੈ। 29 ਨੰਬਰ ਬੂਥ 400 ਪੁਰਸ਼ ਅਤੇ 360 ਔਰਤ ਵੋਟਰਾਂ ਨੂੰ ਅਲਾਟ ਕੀਤਾ ਗਿਆ ਹੈ ਜਦੋਂਕਿ 30 ਨੰਬਰ ਬੂਥ 385 ਪੁਰਸ਼ ਅਤੇ 396 ਔਰਤਾਂ ਮੱਤਦਾਨ ਕਰਨਗੀਆਂ। ਮੰਡੀ ਬੋਰਡ ਦਫਤਰ ਵਿਖੇ ਦੋਵਾਂ ਬੂਥਾਂ ਤੇ ਈਵੀਐੱਮ ਮਸ਼ੀਨਾਂ ਰੱਖ ਦਿੱਤੀਆਂ ਗਈਆੰ ਹਨ ਅਤੇ ਪੋਲਿੰਗ ਸਟਾਫ ਵੀ ਡਿਊਟੀ ਸੰਭਾਲ ਚੁੱਕਾ ਹੈ। ਮੱਤਦਾਨ ਪ੍ਰਕਿਰਿਆ ਪੂਰੀ ਹੋਣ ਦੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ। ਸੰਭਾਵਨਾਂ ਹੈ ਕਿ ਇੱਕ-ਡੇਢ ਘੰਟੇ ਵਿੱਚ ਹੀ ਚੋਣ ਨਤੀਜਾ ਸਾਹਮਣੇ ਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਨੂੰ ਡ੍ਰਾਈ ਡੇ ਐਲਾਨਿਆ ਗਿਆ ਹੈ ਅਤੇ ਇਸਦੇ ਨਾਲ ਹੀ ਵਾਰਡ ਨਾਲ ਸਬੰਧਿਤ ਵੋਟਰਾਂ ਨੂੰ ਛੁੱਟੀ ਵੀ ਕੀਤੀ ਗਈ ਹੈ।
Posted By:

Leave a Reply