ਮੰਤਰੀ ਹਰਭਜਨ ਸਿੰਘ ਹਨ ਇਮਾਨਦਾਰ ਵਿਅਕਤੀ- ਅਮਨ ਅਰੋੜਾ

ਮੰਤਰੀ ਹਰਭਜਨ ਸਿੰਘ ਹਨ ਇਮਾਨਦਾਰ ਵਿਅਕਤੀ- ਅਮਨ ਅਰੋੜਾ

ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੀ.ਐਸ.ਈ.ਬੀ. ਇੰਜਨੀਅਰਜ਼ ਐਸੋਸੀਏਸ਼ਨ ਵਲੋਂ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਸਰਕਾਰ ਤੋਂ ਜਵਾਬ ਮੰਗਿਆ। ਉਨ੍ਹਾਂ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ (ਆਪ) ਦੇ ਇਕ ਸਿਆਸਤਦਾਨ ਨੇ ਐਸੋਸੀਏਸ਼ਨ ਨੂੰ ਪਾਰਟੀ ਲਈ ਫ਼ੰਡ ਇਕੱਠੇ ਕਰਨ ਲਈ ਕਿਹਾ ਸੀ। 

ਬਿਜਲੀ ਮੰਤਰੀ ਹਰਭਜਨ ਸਿੰਘ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਬਾਜਵਾ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਫੰਡ ਕਿਸ ਵਲੋਂ ਮੰਗੇ ਗਏ ਸਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਹਿਸ ਵਿਚ ਸ਼ਾਮਿਲ ਹੁੰਦਿਆਂ ਕਿਹਾ ਕਿ ਪੀ.ਐੱਸ.ਈ.ਬੀ. ਇੰਜਨੀਅਰਜ਼ ਐਸੋਸੀਏਸ਼ਨ ਨੇ ਕਦੇ ਵੀ ਵਿਜੀਲੈਂਸ ਬਿਊਰੋ ਨੂੰ ਆਪਣਾ ਬਿਆਨ ਨਹੀਂ ਦਿੱਤਾ। 

ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਬਹਿਸ ਵਿਚ ਸ਼ਾਮਿਲ ਹੁੰਦਿਆਂ ਕਿਹਾ ਕਿ ਉਹ ਐਸੋਸੀਏਸ਼ਨ ਵਲੋਂ ਲਿਖੇ ਪੱਤਰ ਤੋਂ ਜਾਣੂ ਹਨ, ਜਿਸ ਵਿਚ ਇਕ ਪਾਰਟੀ ਨੇ ਪਾਰਟੀ ਫੰਡ ਵਜੋਂ 50 ਹਜ਼ਾਰ ਰੁਪਏ ਮੰਗੇ ਗਏ ਸਨ। ਹਾਲਾਂਕਿ ਕਿਸੇ ਦਾ ਪਾਰਟੀ ਨਾਮ ਨਹੀਂ ਦਿੱਤਾ ਗਿਆ। ਅਰੋੜਾ ਨੇ ਕਿਹਾ ਕਿ ਮੰਤਰੀ ਹਰਭਜਨ ਸਿੰਘ ਇਮਾਨਦਾਰ ਵਿਅਕਤੀ ਹਨ। 

ਉਨ੍ਹਾਂ ਇਕ ਘਟਨਾ ਦੀ ਮਿਸਾਲ ਵੀ ਦਿੱਤੀ ਜਿੱਥੇ ਮੰਤਰੀ (ਈਟੀਓ) ਨੇ ਇਕ ਭ੍ਰਿਸ਼ਟ ਵਿਅਕਤੀ ਦੀ ਗ੍ਰਿਫ਼ਤਾਰੀ ਕਰਵਾਈ ਸੀ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ’ਚੋਂ ਅੰਬੇਡਕਰ ਦੀ ਫ਼ੋਟੋ ਲਾਹੇ ਜਾਣ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿਚ ਨਿੰਦਾ ਪ੍ਰਸਤਾਵ ਲੈ ਕੇ ਆਉਣ ਦੀ ਮੰਗ ਕੀਤੀ, ਜਿਸ ਦੀ ਪ੍ਰਤਾਪ ਸਿੰਘ ਬਾਜਵਾ ਨੇ ਹਮਾਇਤ ਕੀਤੀ।