ਪੰਜਾਬ ਸਰਕਾਰ ਦੁਆਰਾ ਡੱਲੇਵਾਲ ਨੂੰ ਜ਼ਬਰੀ ਚੁੱਕਣ 'ਚ ਕੋਈ ਸੱਚਾਈ ਨਹੀਂ - ਹਰਪਾਲ ਸਿੰਘ ਚੀਮਾ
- ਪੰਜਾਬ
- 28 Dec,2024

ਸੰਗਰੂਰ: ਖਨੌਰੀ ਬਾਰਡਰ ਉੱਪਰ ਮੋਰਚਾ ਲਗਾ ਕੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਅੱਜ 33 ਦਿਨ ਹੋ ਗਏ ਹਨ। ਸੁਪਰੀਮ ਕੋਰਟ ਵੱਲੋਂ ਕਿਸਾਨ ਆਗੂ ਡੱਲੇਵਾਲ ਦਾ ਇਲਾਜ ਕਰਵਾਉਣ ਸਬੰਧੀ ਪੰਜਾਬ ਸਰਕਾਰ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਜਿਸ 'ਤੇ ਆਪਣੇ ਪ੍ਰਤੀਕਿਰਿਆ ਦਿੰਦਿਆਂ ਅੱਜ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਪੰਜਾਬ ਨੇ ਹਲਕਾ ਦਿੜਬਾ ਮੰਡੀ ਦੇ ਪਿੰਡ ਕੌਹਰੀਆਂ ਵਿੱਚ ਕਿਹਾ ਕਿ ਡੱਲੇਵਾਲ ਜੀ ਨੂੰ ਪੰਜਾਬ ਦੇ ਲਗਪਗ ਸਾਰੇ ਮੰਤਰੀ ਮਿਲ ਕੇ ਆਏ ਹਨ ਅਤੇ ਉਹਨਾਂ ਦੀ ਸਿਹਤ ਪ੍ਰਤੀ ਸਾਰੇ ਚਿੰਤਤ ਹਨ। ਪਰ ਉਹਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਪ੍ਰਤੀ ਹਨ ਜੋ ਕਿ ਬਿਲਕੁਲ ਜਾਇਜ਼ ਹਨ। ਪਰ ਕੇਂਦਰ ਸਰਕਾਰ ਜਾਣ ਬੁੱਝ ਕੇ ਅਣਗੌਲਿਆਂ ਕਰਕੇ ਕਿਸਾਨਾਂ ਨਾਲ ਗੱਲਬਾਤ ਤੋਂ ਟਾਲਾ ਵੱਟ ਰਹੀ ਹੈ। ਉਹਨਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਜੋ ਨੋਟਿਸ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਹੈ ਕਿ ਡੱਲੇਵਾਲ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਪਰ ਇਹ ਦੇਖਣਾ ਚਾਹੀਦਾ ਵੀ ਇਹ ਨੌਬਤ ਕਿਉਂ ਆਈ। ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਨਾ ਚਾਹੀਦਾ ਹੈ ਕਿ ਕਿਸਾਨਾਂ ਨਾਲ ਬਿਨਾਂ ਦੇਰੀ ਦੇ ਗੱਲ ਕੀਤੀ ਜਾਵੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਡੱਲੇਵਾਲ ਨੂੰ ਜਬਰੀ ਮਰਨ ਵਰਤ ਤੋਂ ਚੁੱਕ ਕੇ ਹਸਪਤਾਲ ਵਿੱਚ ਲਿਜਾਇਆ ਜਾ ਸਕਦਾ ਹੈ। ਜਿਸ ਕਾਰਨ ਕਿਸਾਨਾਂ ਵੱਲੋਂ ਡੱਲੇਵਾਲ ਦੀ ਤਕੜੀ ਘੇਰਾਬੰਦੀ ਕੀਤੀ ਗਈ ਹੈ। ਇਸ 'ਤੇ ਉਹਨਾਂ ਦੱਸਿਆ ਕਿ ਅਜਿਹੀਆਂ ਅਫਵਾਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਬਲਕਿ ਪੰਜਾਬ ਸਰਕਾਰ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਤੇ ਹੁਣ ਵੀ ਕਿਸਾਨਾਂ ਦੇ ਨਾਲ ਹੈ।
Posted By:

Leave a Reply