ਕੌਮਾਂਤਰੀ ਹਿੰਦੂ ਪ੍ਰੀਸ਼ਦ ਮੁਖੀ ਡਾ. ਪ੍ਰਵੀਨ ਤੋਗੜੀਆ ਪੁੱਜੇ ਪਟਿਆਲਾ, ਦੋ ਦਿਨ ਰਹਿਣਗੇ ਪੰਜਾਬ ’ਚ; ਮਹਾਕੁੰਭ ਦੀਆਂ ਤਿਆਰੀਆਂ ਸੰਬਧੀ ਮੀਟਿੰਗਾਂ

ਕੌਮਾਂਤਰੀ ਹਿੰਦੂ ਪ੍ਰੀਸ਼ਦ ਮੁਖੀ ਡਾ. ਪ੍ਰਵੀਨ ਤੋਗੜੀਆ ਪੁੱਜੇ ਪਟਿਆਲਾ, ਦੋ ਦਿਨ ਰਹਿਣਗੇ ਪੰਜਾਬ ’ਚ; ਮਹਾਕੁੰਭ ਦੀਆਂ ਤਿਆਰੀਆਂ ਸੰਬਧੀ ਮੀਟਿੰਗਾਂ

ਪਟਿਆਲਾ : ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਸੰਸਥਾਪਕ ਪ੍ਰਧਾਨ ਡਾ. ਪ੍ਰਵੀਨ ਤੋਗੜੀਆ ਨੇ ਦੱਸਿਆ ਕਿ ਪ੍ਰਯਾਗਰਾਜ 'ਚ 14 ਜਨਵਰੀ ਤੋਂ 26 ਫਰਵਰੀ 2025 ਤਕ ਹੋਣ ਵਾਲੇ ਮਹਾਕੁੰਭ ਲਈ ਕੌਮਾਂਤਰੀ ਹਿੰਦੂ ਪ੍ਰੀਸ਼ਦ (ਅਹਿਪ) ਨੇ ਵੱਡੇ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ। ਇਸ ਇਤਿਹਾਸਕ ਸਮਾਰੋਹ ਤਹਿਤ ਪ੍ਰੀਸ਼ਦ ਨੇ ਅੰਨਪੂਰਨਾ ਰਸੋਈ ਸੇਵਾ, ਸਫਾਈ ਤੇ ਸ਼ਰਧਾਲੂਆਂ ਲਈ ਕਈ ਖਾਸ ਸਹੂਲਤਾਂ ਚਲਾਉਣ ਦਾ ਫੈਸਲਾ ਕੀਤਾ ਹੈ। ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਸੂਬਾ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਦੇ ਘਰ ਪੁੱਜੇ ਡਾ. ਤੋਗੜੀਆ ਨੇ ਦੱਸਿਆ ਕਿ ਮਹਾਕੁੰਭ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਤੇ “ਦੋ ਮੱਠੀ ਅਨਾਜ ਅਭਿਆਨ” ਨੂੰ ਹੱਲਾਸ਼ੇਰੀ ਦੇਣ ਲਈ ਦੋ ਦਿਨ ਪੰਜਾਬ ਦੌਰੇ 'ਚ ਰਹਿਣਗੇ। 8 ਜਨਵਰੀ ਨੂੰ ਡਾ. ਤੋਗੜੀਆ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਦਯਾਨੰਦ ਆਸ਼ਰਮ ਦਾ ਦੌਰਾ ਕਰਨਗੇ। ਇਸ ਮੌਕੇ ਪੰਜਾਬ ਦੇ ਪ੍ਰਧਾਨ ਵਿਜੇ ਸਿੰਘ ਭਾਰਦਵਾਜ ਅਤੇ ਹੋਰ ਮੈਂਬਰਾਂ ਅਤੇ ਆਹੁਦੇਦਾਰਾਂ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗਾਂ ਹੋਣਗੀਆਂ। ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ.ਪ੍ਰਵੀਨ ਤੋਗੜੀਆ ਨੇ ਦੱਸਿਆ ਕਿ ਮਹਾਕੁੰਭ ਦੌਰਾਨ, ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਵੱਲੋਂ 15 ਥਾਵਾਂ ’ਤੇ ਅੰਨਪੂਰਨਾ ਰਸੋਈ ਸੇਵਾ ਚਲਾਈ ਜਾਵੇਗੀ। ਇਸ ਸੇਵਾ ਤਹਿਤ ਹਰ ਰੋਜ਼ 50,000 ਤੋਂ ਵੱਧ ਸ਼ਰਧਾਲੂਆਂ ਨੂੰ ਮੁਫ਼ਤ ਭੋਜਨ, ਸਿਹਤ ਸੇਵਾਵਾਂ, ਮੋਬਾਈਲ ਚਾਰਜਿੰਗ ਤੇ ਰਿਹਾਇਸ਼ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਮਹਾਕੁੰਭ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਹੈ ਜਿਸ ਵਿਚ ਲਗਪਗ 40 ਕਰੋੜ ਤੋਂ ਵੱਧ ਸ਼ਰਧਾਲੂ ਹਿੱਸਾ ਲੈਣਗੇ। ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਉਨ੍ਹਾਂ ਦੀ ਸੇਵਾ ਕਰਨ ਤੇ ਲੋੜੀਂਦੀਆਂ ਚੀਜ਼ਾਂ ਪ੍ਰਦਾਨ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗਾ। ਪ੍ਰੀਸ਼ਦ ਦਾ ਟੀਚਾ ਹੈ ਕਿ ਹਰ ਸ਼ਰਧਾਲੂ ਨੂੰ ਇਸ ਵਿਸ਼ਾਲ ਸਮਾਗਮ 'ਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਵਲੋਂ ਸ਼ਰਧਾਲੂਆਂ ਲਈ 40 ਟਰੱਕ ਅਨਾਜ, 30 ਟਰੱਕ ਚਾਵਲ, ਇਕ ਲੱਖ ਕੰਬਲ, ਗਰਮੀ ਪਾਣੀ ਸਮੇਤ ਹੋਰ ਕਈ ਪ੍ਰਬੰਧ ਕੀਤੇ ਗਏ ਹਨ। ਡਾ. ਤੋਗੜੀਆ ਨੇ ਦੱਸਿਆ ਕਿ ਹਿੰਦੂਆਂ ਨੂੰ ਰੋਜ਼ ਮੰਦਰ ਜਾਣ, ਇਕ ਗਰੀਬ ਹਿੰਦੂ ਨੂੰ ਪੜ੍ਹਾਈ, ਰੁਜ਼ਗਾਰ ਲਈ ਮਦਦ ਕਰਨ ਸਮੇਤ ਇਕਜੁਟ ਰਹਿਣ ਦਾ ਸੁਨੇਹਾ ਦਿੱਤਾ ਜਵਾਗੇ। ਇਸਦੇ ਨਾਲ ਹੀ ਇੱਕ ਕਰੋੜ ਹਿੰਦੂਆਂ ਤੇ ਮੁੱਠੀ ਭਰ ਅਨਾਜ ਤਹਿਤ ਅਨਾਜ ਇਕੱਠਾ ਕਰ ਕੇ, ਲੋੜਵੰਦ ਹਿੰਦੂਆਂ ਨੂੰ ਦਿੱਤਾ ਜਾਵੇਗਾ ਤੇ ਭਾਰਤ ਦੇ ਹਿੰਦੂਆਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਇਕ ਸਵਾਲ ਦੇ ਜਵਾਬ 'ਚ ਡਾ. ਤੋਗੜੀਆ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਸੰਘ ਨਾਲ ਪਿਛਲੇ ਕੁਝ ਸਮੇਂ ਤੋਂ ਮੀਟਿੰਗਾਂ ਹੋਈਆਂ ਹਨ ਤੇ ਕੋਈ ਮਨ ਮੁਟਾਵ ਨਹੀਂ ਹੈ। ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਿੰਦੂ ਭਲਾਈ ਲਈ ਕੰਮ ਕੀਤਾ ਜਾਵੇਗਾ। ਇਸ ਵਾਰ ਮਹਾਕੁੰਭ 'ਚ ਕੇਂਦਰ ਤੇ ਰਾਜ ਸਰਕਾਰ ਵੱਲੋਂ ਵਧੀਆ ਤੇ ਸ਼ਾਲਾਘਯੋਗ ਪ੍ਰਬੰਧ ਕੀਤੇ ਗਏ ਹਨ। ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਦੱਸਿਆ ਕਿ ਮਹਾਕੁੰਭ 'ਚ ਪੰਜਾਬ ਦਾ ਹਿੰਦੂ ਭਾਈਚਾਰਾ ਵੀ ਆਪਣਾ ਅਹਿਮ ਯੋਗਦਾਨ ਪਾਵੇਗਾ। ਇਸ ਸੰਮੇਲਨ ਦਾ ਉਦੇਸ਼ ਹਿੰਦੂ ਸਮਾਜ ਦੇ ਭਾਈਚਾਰੇ ਅਤੇ ਸੇਵਾ ਭਾਵਨਾ ਨੂ ਪ੍ਰੋਤਸਾਹਿਤ ਕਰਨਾ ਹੈ। ਮਹਾਕੁੰਭ, ਭਾਰਤੀ ਸਭਿਆਚਾਰ ਤੇ ਸੇਵਾ ਭਾਵਨਾ ਦਾ ਵਿਲੱਖਣ ਪ੍ਰਤੀਕ, ਪੂਰੇ ਦੇਸ਼ ਅਤੇ ਦੁਨੀਆ ਨੂੰ ਏਕਤਾ ਤੇ ਸਮਰਪਣ ਦਾ ਸੰਦੇਸ਼ ਦੇਵੇਗਾ।