Daily Suraj

ਪੰਜਾਬੀ

ਸਕੂਲਾਂ ‘ਚ ਮਾਪੇ-ਅਧਿਆਪਕ ਸਾਂਝ ਮਜ਼ਬੂਤ ਕਰਨ ਲਈ ਵਰਕਸ਼ਾਪਾਂ

07 Feb, 2026 10:57 AM

ਪੰਜਾਬ ਭਰ ਦੇ ਸਕੂਲਾਂ ‘ਚ ਪਹੁੰਚੇ ਲਗਭਗ 27 ਲੱਖ ਮਾਪੇ ਸਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਬੱਚਿਆਂ ਦੀ ਤਿਆਰੀ, ਸਿਹਤ ਅਤੇ ਆਪਸੀ ਸਹਿਯੋਗ ‘ਤੇ ਵਿਚਾਰ-ਚਰਚਾ ਪੰਜਾਬ (Punjab) ਦੇ ਸਾਰੇ ਸਰਕਾਰੀ ਸਕੂਲਾਂ ‘ਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅੱਜ ‘ਮਾਪਿਆਂ ਦੀ ਵਰਕਸ਼ਾਪ’ ਦਾ ਆਯੋਜਨ ਕੀਤਾ ਗਿਆ। ਇਸ ਦੇ ਤਹਿਤ ਸੂਬੇ ਭਰ ਦੇ ਲਗਭਗ 27 ਲੱਖ ਮਾਪਿਆਂ ਨਾਲ ਅਧਿਆਪਕ ਅਤੇ ਕੈਬਿਨੇਟ ਮੰਤਰੀ ਸਾਹਿਬਾਨ ਮਹੱਤਵਪੂਰਨ ਜਾਣਕਾਰੀ, ਘਰੇਲੂ ਮਾਹੌਲ ਦਾ ਬੱਚਿਆਂ ‘ਤੇ ਪੈਂਦੇ ਅਸਰ, ਉਹਨਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਅਤੇ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਨ ਸੰਬੰਧੀ ਵਿਚਾਰ-ਵਟਾਂਦਰੇ ਕੀਤੇ ਗਏ। ਮਾਣਕਪੁਰ (ਰੋਪੜ) ਵਿਖੇ ਮਾਪਿਆਂ ਦੀ ਵਰਕਸ਼ਾਪ ‘ਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ‘ਮਾਤਾ-ਪਿਤਾ ਦਾ ਸਾਥ, ਬੱਚਿਆਂ ਦਾ ਵਿਕਾਸ’ ਦੀ ਸੋਚ ਅਧੀਨ ਸਰਕਾਰੀ ਸਕੂਲਾਂ ‘ਚ ਲੱਗੀਆਂ ਵਰਕਸ਼ਾਪਾਂ ਦੀ ਸੂਬਾ ਪੱਧਰੀ ਲੜੀ ਅਧੀਨ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਸਕੂਲੀ ਵਿਦਿਆਰਥੀਆਂ ਦੇ ਭਵਿੱਖ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੇ ਆਪਸੀ ਤਾਲਮੇਲ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਦੱਸ ਦਈਏ ਕਿ ‘ਮਾਪਿਆਂ ਦੀ ਵਰਕਸ਼ਾਪ’ ‘ਚ ਪਹੁੰਚ ਰਹੇ ਮਾਪਿਆਂ ਵੱਲੋਂ ਵੀ ਮਾਨ ਸਰਕਾਰ ਦੀ ਸ਼ਲਾਘਾ ਕੀਤੀ ਗਈ। ਨਹ ਸਰਕਾਰੀ ਸਕੂਲਾਂ ‘ਚ ਮਿਲਦੀ ਸ਼ਾਨਦਾਰ ਪੜ੍ਹਾਈ ਅਤੇ ਸਮਰਪਿਤ ਅਧਿਆਪਕਾਂ ਦਾ ਜ਼ਿਕਰ ਕਰਦਿਆਂ CM ਭਗਵੰਤ ਮਾਨ ਦਾ ਕੀਤਾ ਧੰਨਵਾਦ।

Posted By: Daily Suraj Bureau

Latest News