ਸ੍ਰੀ ਵਿਕਾਸ ਸਿੰਗਲਾ ਨੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸੰਗਰੂਰ ਵਜੋਂ ਸੰਭਾਲਿਆ ਅਹੁਦਾ ਪਹਿਲ ਨੂੰ ਮਿਲੇਗਾ ਹੋਰ ਬਲ
(ਜਗਸੀਰ ਸਿੰਘ)-ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਸੰਗਰੂਰ ਵਿੱਚ ਸ਼੍ਰੀ ਵਿਕਾਸ ਸਿੰਗਲਾ ਨੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੇ ਕਾਰਜਭਾਰ ਸੰਭਾਲਣ ਨਾਲ ਜ਼ਿਲ੍ਹੇ ਵਿੱਚ ਪਹਿਲ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਪਹਿਲ ਨਾਲ ਜੁੜੇ ਟੀਮ ਮੈਂਬਰਾਂ ਨੇ ਸ਼੍ਰੀ ਵਿਕਾਸ ਸਿੰਗਲਾ ਦਾ ਸਵਾਗਤ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੇ ਤਜਰਬੇ, ਯੋਜਨਾਬੱਧ ਕਾਰਜਸ਼ੈਲੀ ਅਤੇ ਸਰਗਰਮ ਸਹਿਯੋਗ ਨਾਲ ਪਹਿਲ ਦੇ ਉਦੇਸ਼ਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾਵੇਗਾ। ਜ਼ਿਲ੍ਹੇ ਵਿੱਚ ਸਥਾਨਕ, ਸਿਹਤਮੰਦ ਅਤੇ ਭਰੋਸੇਯੋਗ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਤੱਕ ਪਹਿਲ ਦੀ ਪਹੁੰਚ ਨੂੰ ਹੋਰ ਵਧਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੇਗੀ। ਪਹਿਲ ਟੀਮ ਨੇ ਸ਼੍ਰੀ ਵਿਕਾਸ ਸਿੰਗਲਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਵਿੱਚ ਪਹਿਲ ਨਵੇਂ ਮਾਪਦੰਡ ਸਥਾਪਤ ਕਰੇਗਾ ਅਤੇ ਲੋਕ ਭਲਾਈ ਲਈ ਆਪਣੇ ਯਤਨਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗਾ।
Posted By: Daily Suraj Bureau