ਸੱਜਣ ਕੁਮਾਰ ਦੇ ਸਾਥੀ ਬਲਵਾਨ ਖੋਖਰ ਨੂੁੰ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ

ਸੱਜਣ ਕੁਮਾਰ ਦੇ ਸਾਥੀ ਬਲਵਾਨ ਖੋਖਰ ਨੂੁੰ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ

ਨਵੀਂ ਦਿੱਲੀ : ਅੱਜ 1984 ਸਿੱਖ ਨਸਲਕੁਸ਼ੀ  ਦੇ ਇਕ ਮਾਮਲੇ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਸੀ। ਇਹ ਮਾਮਲਾ ਸੱਜਣ ਕੁਮਾਰ ਤੇ ਉਸ ਦੇ ਸਾਥੀ ਬਲਵਾਨ ਖੋਖਰ ਨਾਲ ਸਬੰਧਤ ਹੈ। ਦਰਅਸਲ ਬਲਵਾਨ ਖੋਖਰ ਨੇ ਪਿਛਲੇ ਦਿਨੀਂ ਸੁਪਰੀਮ ਕੋਰਟ ਵਿਚ ਇਕ ਅਰਜ਼ੀ ਦਾਖਲ ਕਰਕੇ ਇਹ ਕਹਿੰਦਿਆਂ ਜ਼ਮਾਨਤ ਮੰਗੀ ਸੀ ਉਸ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗੀਆਂ ਹੋਈਆਂ ਹਨ ਤੇ ਉਸ ਦਾ 50% ਸਰੀਰ ਕੰਮ ਨਹੀਂ ਕਰਦਾ। ਇਸ ਦੇ ਨਾਲ ਉਸ ਨੇ ਕਿਹਾ ਕਿ ਕੁੱਲ ਮਿਲਾ ਕੇ ਉਹ ਪਿਛਲੇ 12 ਸਾਲ ਤੋਂ ਜੇਲ ਵਿਚ ਹੈ। ਇਸ ਲਈ ਉਸ ਨੂੰ ਜ਼ਮਾਨਤ ਦਿੱਤੀ ਜਾਵੇ। ਬਲਵਾਨ ਖੋਖਰ ਦੀ ਇਸ ਅਰਜ਼ੀ ਦਾ ਵਿਰੋਧ ਕਰਦਿਆਂ ਸਿੱਖ ਵਕੀਲ ਐਚਐਸ ਫੂਲਕਾ ਨੇ ਕਿਹਾ ਕਿ ਇਹ ਮਾਮਲਾ ਸਿੱਧੇ ਤੌਰ 'ਤੇ 5 ਕਤਲਾਂ ਨਾਲ ਜੁੜਿਆਂ ਹੋਇਆ ਹੈ। ਇਸ ਤੋਂ ਇਲਾਵਾ ਉਸ ਇਲਾਕੇ ਵਿਚ 241 ਸਿੱਖਾਂ ਦਾ ਕਤਲ ਹੋਇਆ ਸੀ ਤੇ ਭੀੜ ਦੀ ਅਗਵਾਈ ਉਹ ਲੋਕ ਕਰ ਰਹੇ ਸਨ। ਇਸ ਲਈ ਉਹ ਲੋਕ ਜ਼ਮਾਨਤ ਦੇ ਹੱਕਦਾਰ ਨਹੀਂ ਹੈ।  ਫੂਲਕਾ ਦੀਆਂ ਦਲੀਲਾਂ ਸੁਣ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਜੇਕਰ ਅੱਜ ਇਕ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਤਾਂ ਉਸ ਤੋਂ ਬਾਅਦ ਦੂਜਾ ਦੋਸ਼ੀ ਵੀ ਜ਼ਮਾਨਤ ਅਰਜ਼ੀ ਦਾਇਰ ਕਰੇਗਾ।