ਜਗਜੀਤ ਡੱਲੇਵਾਲ ਦਾ 63ਵੇਂ ਦਿਨ ਮਰਨ ਵਰਤ ਜਾਰੀ, ਡਾਕਟਰ ਕਹਿੰਦੇ ਪੈਰਾਂ ਭਾਰ ਖੜ੍ਹੇ ਹੋਵੇ,ਪਰ ਗੋਡੇ ਭਾਰ ਨਹੀਂ ਝੱਲਦੇ
- ਪੰਜਾਬ
- 27 Jan,2025

ਖਨੌਰੀ ਬਾਰਡਰ : ਖਨੌਰੀ ਬਾਰਡਰ ’ਤੇ 63ਵੇਂ ਦਿਨ ਜਗਜੀਤ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ। ਡੱਲੇਵਾਲ ਜੀ ਨੂੰ ਬੀਤੇ ਬੀਤੇ ਦਿਨੀਂ ਬੁਖ਼ਾਰ ਚੜ੍ਹਿਆ ਰਿਹਾ, ਡਾਕਟਰਾਂ ਵਲੋਂ ਉਨ੍ਹਾਂ ਨੂੰ ਮੈਡੀਕਲ ਸੂਹਲਤ ਦਿੱਤੀ ਗਈ । ਡੱਲੇਵਾਲ ਦੱਸਿਆ ਕਿ ਸਰੀਰ ’ਤੇ ਉਸ ਦਾ ਪ੍ਰਭਾਵ ਅਜੇ ਵੀ ਹੈ ਪਰ ਬੁਖ਼ਾਰ ਉਤਾਰ ਗਿਆ ਹੈ।
ਇਸ ਮੌਕੇ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਬਾਰੇ ਬੋਲਦਿਆਂ ਜਗਜੀਤ ਡੱਲੇਵਾਲ ਨੇ ਕਿਹਾ ਕਿ ਜਿਵੇਂ ਡਾਕਟਰ ਕਹਿੰਦੇ ਹਨ ਕਿ ਪੈਰਾਂ ਭਾਰ ਖੜ੍ਹੇ ਹੋਵੋ, ਪਰ ਗੋਡੇ ਭਾਰ ਨਹੀਂ ਝੱਲਦੇ, ਉਥੇ ਹੀ ਫਿਜੀਓਥੈਰਪੀ ਵੀ ਰੋਜ਼ ਹੁੰਦੀ ਹੈ ਅਤੇ ਕਸਰਤਾਂ ਵੀ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਉਦੋਂ ਤੱਕ ਜੇਕਰ ਸਰੀਰ ਕਾਇਮ ਹੋ ਗਿਆ ਤਾਂ ਜ਼ਰੂਰ ਜਾਵਾਂਗੇ, ਨਹੀਂ ਤਾਂ ਵੀਡੀਓਗ੍ਰਾਫ਼ੀ ਰਾਹੀਂ ਕੋਸ਼ਿਸ਼ ਕੀਤੀ ਜਾਵੇਗੀ।
ਡੱਲੇਵਾਲ ਨੇ ਮੀਟਿੰਗ ’ਚ ਫ਼ੋਰਮ ਦੇ ਮੈਂਬਰ ਜ਼ਰੂਰ ਹਿੱਸਾ ਲੈਣੇਗੇ, ਉਨ੍ਹਾਂ ਵਲੋਂ ਲਏ ਫ਼ੈਸਲੇ ਨਾਲ ਮੈਂ ਸਹਿਮਤ ਹੋਵਾਂਗਾ। ਉਹ ਮੀਟਿੰਗ ਵਿਚ ਜਿਹੜੀ ਵੀ ਗੱਲ ਕਰਨਗੇ ਉਹ ਸਹੀ ਹੀ ਕਰਨਗੇ। ਉਹ ਮੀਟਿੰਗ ਵਿਚ ਜੋ ਵੀ ਕਰਨਗੇ ਡੱਲੇਵਾਲ ਉਸ ਤੋਂ ਬਾਹਰ ਨਹੀਂ ਹੋਵੇਗਾ।
Posted By:

Leave a Reply