ਪੰਜਾਬੀ ਗਾਇਕ ਏ ਪੀ ਢਿੱਲੋਂ ਦਾ ਚੰਡੀਗੜ੍ਹ ਕੰਸਰਟ ਕੱਲ੍ਹ ਨੂੰ

ਪੰਜਾਬੀ ਗਾਇਕ ਏ ਪੀ ਢਿੱਲੋਂ ਦਾ ਚੰਡੀਗੜ੍ਹ ਕੰਸਰਟ ਕੱਲ੍ਹ ਨੂੰ

ਚੰਡੀਗੜ੍ਹ - ਪੰਜਾਬੀ ਗਾਇਕ ਏ.ਪੀ.ਢਿਲੋਂ ਦਾ ਕੰਸਰਟ ਚੰਡੀਗੜ੍ਹ ‘ਚ ਕੱਲ੍ਹ 21 ਦਸੰਬਰ ਨੂੰ ਸੈਕਟਰ-25 ਦੇ ਰੈਲੀ ਗਰਾਊਂਡ ‘ਚ ਹੋਵੇਗਾ। ਇਸ ਪ੍ਰੋਗਰਾਮ ਨੂੰ ਲੈ ਕੇ ਟਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਰੈਲੀ ਮੈਦਾਨ ਤੱਕ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ।ਦਰਸ਼ਕਾਂ ਲਈ ਤਿੰਨ ਮੁੱਖ ਪਾਰਕਿੰਗ ਸਥਾਨ ਬਣਾਏ ਗਏ ਹਨ, ਜਿੱਥੋਂ ਸ਼ਟਲ ਬੱਸਾਂ ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ਤੱਕ ਲੈ ਕੇ ਜਾਣਗੀਆਂ। ਸੈਕਟਰ-43 ਦੁਸਹਿਰਾ ਗਰਾਊਂਡ, ਸੈਕਟਰ-17 ਮਲਟੀ ਲੈਵਲ ਪਾਰਕਿੰਗ ਅਤੇ ਸੈਕਟਰ-39 ਜੀਰੀ ਮੰਡੀ ਨੂੰ ਦਰਸ਼ਕਾਂ ਦੇ ਵਾਹਨਾਂ ਲਈ ਪਾਰਕਿੰਗ ਥਾਵਾਂ ਵਜੋਂ ਚੁਣਿਆ ਗਿਆ ਹੈ। ਸੀਟੀਯੂ ਦੀਆਂ ਬੱਸਾਂ ਇਨ੍ਹਾਂ ਥਾਵਾਂ ਤੋਂ ਰੈਲੀ ਮੈਦਾਨ ਤੱਕ ਲਗਾਤਾਰ ਇਧਰੋ ਉਧਰੋਂ ਸੇਵਾਵਾਂ ਪ੍ਰਦਾਨ ਕਰਨਗੀਆਂ। ਜਿਹੜੇ ਲੋਕ ਰੈਲੀ ਗਰਾਊਂਡ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਜਾਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸੈਕਟਰ-38/39 ਚੌਕ ਤੋਂ ਡੱਡੂਮਾਜਰਾ ਡੰਪਿੰਗ ਗਰਾਊਂਡ ਵੱਲ ਮੋੜ ਦਿੱਤਾ ਜਾਵੇਗਾ।ਟ੍ਰੈਫਿਕ ਪੁਲਿਸ ਨੇ ਡਰਾਈਵਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ QR ਕੋਡ ਨੂੰ ਸਕੈਨ ਕਰ ਕੇ ਆਪਣੀ ਪਾਰਕਿੰਗ ਨਿਰਧਾਰਤ ਕਰਨ। ਗ਼ਲਤ ਪਾਰਕਿੰਗ ਕਰਨ ਵਾਲਿਆਂ ਦੇ ਵਾਹਨ ਸਿੱਧੇ ਜ਼ਬਤ ਕੀਤੇ ਜਾਣਗੇ।