ਪੰਜਾਬ ‘ਆਪ’ ਸਰਕਾਰ ਵੱਲੋਂ ਪੰਜਾਬ ਵਿਚ 15,000 ਛੱਪੜਾਂ ਦੀ ਸਫਾਈ ਲਈ 4,573 ਕਰੋੜ ਰੁਪਏ ਮਨਜ਼ੂਰ
- ਪੰਜਾਬ
- 21 Apr,2025

ਚੰਡੀਗੜ੍ਹ : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਇਸ ਲਈ 4,573 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ। ਉਨ੍ਹਾਂ ਕਿਹਾ, ‘‘ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰੀਬ ਦੋ ਹਫ਼ਤੇ ਪਹਿਲਾਂ ਕੀਤੀ ਗਈ ਅਤੇ ਅਸੀਂ ਪਿੰਡਾਂ ਦੇ 1,100 ਛੱਪੜਾਂ ਵਿੱਚੋਂ ਪਾਣੀ ਅਤੇ ਗਾਰ ਕੱਢੀ ਹੈ। ਇਹ ਪ੍ਰੋਜੈਕਟ ਹੁਣ ਪੂਰੇ ਸੂਬੇ ਵਿਚ ਸ਼ੁਰੂ ਕੀਤਾ ਜਾਵੇਗਾ, ਜਦੋਂ ਕਣਕ ਦੀ ਪੂਰੀ ਫਸਲ ਕਟਾਈ ਹੋ ਜਾਵੇਗੀ ਅਤੇ ਛੱਪੜਾਂ ਦਾ ਪਾਣੀ ਨਾਲ ਲੱਗਦੇ ਖਾਲੀ ਖੇਤਾਂ ਵਿੱਚ ਛੱਡਿਆ ਜਾ ਸਕੇਗਾ।
ਮੰਤਰੀ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਹੈ ਜਦੋਂ ਸੂਬਾ ਸਰਕਾਰ ਨੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ। ਕਈ ਸਾਲਾਂ ਤੋਂ ਸੂਬੇ ਭਰ ਦੇ ਪਿੰਡਾਂ ਦੇ ਵਸਨੀਕ ਛੱਪੜਾਂ ਵਿਚ ਪਾਣੀ ਭਰਨ ਅਤੇ ਉਨ੍ਹਾਂ ਦੀ ਸਫਾਈ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਸੋਂਦ ਨੇ ਕਿਹਾ, “ਕਿਸੇ ਹੋਰ ਸਰਕਾਰ ਨੇ ਅਜਿਹਾ ਕਰਨ ਬਾਰੇ ਨਹੀਂ ਸੋਚਿਆ। ਪਰ ਸਾਨੂੰ ਪਿੰਡਾਂ ਦੇ ਲੋਕਾਂ ਨੂੰ ਤਕਲੀਫ਼ ਝੱਲਦੇ ਦੇਖ ਕੇ ਦੁੱਖ ਹੋਇਆ, ਜਿਸ ਲਈ ਅਸੀਂ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
#AAPPunjab #PondCleaning #EnvironmentPunjab #WaterConservation #CleanPunjab #RuralDevelopment #PondRestoration #GreenInitiative
Posted By:

Leave a Reply