ਅਮਰਪਾਲ ਕੌਰ ਢਿੱਲੋਂ ਕ੍ਰਿਕਟ ਟੀਮ ਕੈਨੇਡਾ ਦੀ ਕੈਪਟਨ ਚੁਣੀ
- ਖੇਡਾਂ
- 06 Mar,2025

ਭਗਤਾ ਭਾਈਕਾ : ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕ੍ਰਿਕਟ ਖੇਡਣ ਵਾਲੀ ਖਿਡਾਰਨ ਅਮਰਪਾਲ ਕੌਰ ਢਿੱਲੋਂ ਅਰਜਨਟੀਨਾ ਦੇ ਵਿਚ ਹੋਣ ਵਾਲੇ ਆਗਾਮੀ ਕ੍ਰਿਕਟ ਟੂਰਨਾਮੈਂਟ ਆਈਸੀਸੀ ਵੋਮੈਨ ਟੀ-20 ਵਰਲਡ ਕੱਪ ਲਈ ਕੈਨੇਡਾ ਕ੍ਰਿਕਟ ਟੀਮ ਦੀ ਕੈਪਟਨ ਚੁਣੀ ਗਈ ਹੈ।
ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਤੋਂ ਨਿੱਕੇ ਹੁੰਦਿਆਂ ਹੀ ਕ੍ਰਿਕਟ ਖੇਡ ਵਿਚ ਦਿਲਚਸਪੀ ਰੱਖਣ ਵਾਲੀ ਖਿਡਾਰਨ ਅਮਰਪਾਲ ਕੌਰ ਢਿੱਲੋ ਪਿੰਡ ਸਿਰੀਏਵਾਲਾ ਨੇ ਆਪਣੇ ਮੁੱਢਲੇ ਸਕੂਲ ਦਾ ਤੇ ਆਪਣੇ ਮਾਪਿਆਂ ਦਾ ਨਾਂ ਚਮਕਾਇਆ ਹੈ। ਕਲੇਰ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ , ਡਾਇਰੈਕਟਰ ਕੋਹਿਨੂਰ ਸਿੱਧੂ ਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਕਿਹਾ ਕਿ ਉਨ੍ਹਾਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਵਿੱਚੋਂ ਮੁੱਢਲੀ ਸਿੱਖਿਆ ਪ੍ਰਾਪਤ ਕਰ ਚੁੱਕੀ ਅਤੇ ਕਲੇਰ ਸਕੂਲ ਦੇ ਕ੍ਰਿਕਟ ਮੈਦਾਨ ਵਿਚ ਲੋਹਾ ਮੰਨਵਾਉਣ ਵਾਲੀ ਕ੍ਰਿਕਟ ਖਿਡਾਰਨ ਅਮਰਪਾਲ ਕੌਰ, ਜਿਸ ਨੇ ਆਪਣਾ ਕ੍ਰਿਕਟ ਖੇਡਣ ਦਾ ਸਫ਼ਰ ਕਲੇਰ ਸਕੂਲ ਵਿੱਚੋਂ ਹੀ ਸ਼ੁਰੂ ਕੀਤਾ। ਕ੍ਰਿਕਟ ਦੀਆਂ ਬਰੀਕੀਆਂ ਨੂੰ ਆਪਣੇ ਕ੍ਰਿਕਟ ਕੋਚ ਲਖਵਿੰਦਰ ਸਿੰਘ ਬਰਾੜ ਤੋਂ ਜਾਣਿਆ ਤੇ ਅੱਗੇ ਹੀ ਅੱਗੇ ਵਧਦੀ ਗਈ ਤੇ ਕੈਨੇਡਾ ਵਿਚ ਪਹੁੰਚ ਕੇ ਉਸ ਨੇ ਆਪਣੀ ਖੇਡ ਜਾਰੀ ਰੱਖੀ ਤੇ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਦੀ ਕ੍ਰਿਕਟ ਟੀਮ ਵਿਚ ਖੇਡਦੀ ਰਹੀ ਅਤੇ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਕਰਕੇ ਉਸਨੇ ਬਾਕੀ ਖਿਡਾਰਨਾਂ ਨੂੰ ਪਛਾੜ ਦਿੱਤਾ।
ਉਹ ਅਰਜਨਟੀਨਾ ਵਿਚ ਹੋਣ ਵਾਲੇ ਆਗਾਮੀ ਕ੍ਰਿਕਟ ਆਈਸੀਸੀ ਵੂਮੈਨ ਟੀ-20 ਵਰਲਡ ਕੱਪ ਟੂਰਨਾਮੈਂਟ ਵਿਚ ਕੈਨੇਡਾ ਦੀ ਕ੍ਰਿਕਟ ਟੀਮ ਦੀ ਕੈਪਟਨ ਚੁਣੀ ਗਈ ਹੈ। ਕੈਪਟਨ ਚੁਣੇ ਜਾਣ ’ਤੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ ਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਅਮਰਪਾਲ ਕੌਰ ਨੂੰ ਤੇ ਉਸਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।
Posted By:

Leave a Reply